ਚੋਰੀ ਦੇ ਮੋਬਾਇਲ ਸਮੇਤ ਇੱਕ ਅੋਰਤ ਕਾਬੂ

0
253

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ) ਥਾਣਾ ਡਵੀਜਨ ਨੰਬਰ 7 ਦੀ ਪੁਲੀਸ ਵੱਲੋਂ ਅੰਗਰੇਜ਼ ਸਿੰਘ ਪੁਤਰ ਬਖਤੋਰ ਸਿੰਘ ਵਾਸੀ ਸਿੰਘ ਸਭਾ ਗੁਰਦੁਆਰਾ ਅਰਬਨ ਅਸਟੇਟ ਫੇਸ-1 ਜਲੰਧਰ ਦੀ ਸ਼ਿਕਾਇਤ ਤੇ ਉਸਦੀ ਪਤਨੀ ਜਸਬੀਰ ਕੌਰ ਦਾ ਮੋਬਾਇਲ ਨੋਕੀਆ 5 ਜੋ ਕਿ ਭਾਰਤ ਗੈਸ ਏਜੰਸੀ ਅਰਬਨ ਅਸਟੇਟ ਫੇਸ-1 ਜਲੰਧਰ ਵਿੱਚ ਕੁਨੈਕਸ਼ਨ ਅਪਲਾਈ ਕਰਨ ਸਮੇਂ ਉਥੇ ਹਾਜ਼ਰ ਸੋਨੀਆ ਪਤਨੀ ਹਨੀਸ਼ ਕੁਮਾਰ ਵਾਸੀ 571 ਮੇਨ ਬਜ਼ਾਰ ਗੜਾ ਜਲੰਧਰ ਵੱਲੋਂ ਏਜੰਸੀ ਵਿਚੋ ਹੀ ਉਸਦਾ ਮੋਬਾਇਲ ਫੋਨ ਚੋਰੀ ਕਰ ਲਿਆ ਸੀ। ਜਿਸਦੇ ਮੁਕੱਦਮਾ ਨੰਬਰ 99 ਮਿਤੀ01-05-2018 ਜੁਰਮ 380 ਭ:ਦ ਦਰਜ ਰਜਿਸਟਰ ਕਰਕੇ ਦੋਸ਼ਣ ਸੋਨੀਆ ਉਕਤ ਨੂੰ ਗ੍ਰਿਫਤਾਰ ਕਰਕੇ ਮੋਬਾਇਲ ਬਰਾਮਦ ਕੀਤਾ ਗਿਆ। ਜਿਸਦੀ ਕੀਮਤ ਕਰੀਬ 15 ਹਜਾਰ ਸੀ। ਇਹ ਦੋਸ਼ਣ ਅਕਸਰ ਪਬਲਿਕ ਦੇ ਕੰਮ ਕਾਜ ਸਬੰਧੀ ਥਾਣਾ ਆਓੁਦੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਸ਼ਿਵ ਸੈਨਾ ਦੀ ਪਾਰਟੀ ਪ੍ਰਧਾਨ ਦੱਸਦੀ ਹੈ। ਦੋਸ਼ਣ ਪਾਸੋ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਇਸਨੇ ਇਸ ਤੋਂ ਇਲਾਵਾ ਹੋਰ ਕਿਹੜੀ ਚੋਰੀ ਕੀਤੀ ਹੈ। ਪੁਲੀਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY