ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੁਲਿਸ ਨੇ ਕੀਤੇ ਕਾਬੂ

0
398

ਜਲੰਧਰ (ਰਮੇਸ਼ ਗਾਬਾ/ਕਰਨ) ਥਾਣਾ ਰਾਮਾ ਮੰਡੀ ਦੀ ਪੁਲਿਸ ਵੱਲੋਂ ਪਿਛਲੇ ਦਿਨੀ ਰਾਤ ਨੂੰ ਜੀਵਨ ਪੈਟਰੋਲ ਪੰਪ ਜੀ ਟੀ ਰੋਡ ਸੂਚੀ ਪਿੰਡ ਜਲੰਧਰ ਦੇ ਮਾਲਕ ਦੀਪ ਸਿੰਘ ਦੀ ਲੁੱਟ ਖੋਹ   ਕਰਨ ਵਾਲੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੀ ਪਹਿਚਾਣ ਦਵਿੰਦਰ ਸਿੰਘ ਉਰਫ ਸਾਬੀ ਪੁੱਤਰ ਦਲੀਪ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਹਾਲ ਵਾਸੀ ਸੁਭਾਸ਼ ਚੰਦਰ ਐਂਡ ਸੰਨਜ ਟਾਟਾ ਪਾਈਪ ਗੋਦਾਮ ਅਨ ਨਗਰ ਜਲੰਧਰ, ਜਸਪ੍ਰੀਤ ਸਿੰਘ ਉਰਫ ਲਵੀ ਪੁੱਤਰ ਬਲਵੀਰ ਸਿੰਘ ਵਾਸੀ ਜੈਮਲ ਨਗਰ ਨੇੜੇ ਲੰਮਾ ਪਿੰਡ ਚੌਕ ਜਲੰਧਰ, ਇੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰ. 1 ਕਿਸ਼ਨਪੁਰਾ ਜਲੰਧਰ ਦੇ ਰੂਪ ਵਿੱਚ ਹੋਈ ਹੈ। ਜਿਨਾਂ ਕੋਲੋਂ ਦੇਸੀ ਪਿਸਤੌਲ (ਕੱਟਾ) 12 ਬੋਰ, 3 ਜਿੰਦਾ ਕਾਰਤੂਸ, 2 ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ ਗਿਆ। ਜਦਕਿ ਉਨਾਂ ਦੇ ਸਾਥੀ ਹਰਬੀਰ ਸਿੰਘ ਉਰਫ ਹੈਪੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਵੱਡਾ ਮੀਰਾ ਕੋਟ ਅੰਮ੍ਰਿਤਸਰ ਹਾਲ ਵਾਸੀ ਪ੍ਰੀਤ ਨਗਰ ਸੋਢਲ ਰੋਡ ਜਲੰਧਰ ਜੋ ਕਿ ਦੁਆਬਾ ਕਾਲਜ ਦਾ ਪ੍ਰਧਾਨ ਸੀ, ਹਰਜੀਤ ਲਾਲ ਉਰਫ ਅੰਬ ਉਰਫ ਭੋਪੇ ਪੁੱਤਰ ਹਰਵਿੰਦਰ ਲਾਲ ਵਾਸੀ ਕਾਨਪੁਰ ਕਲੋਨੀ ਪਠਾਨਕੋਟ ਰੋਡ ਜਲੰਧਰ ਅਜੇ ਫਰਾਰ ਹਨ। ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

e4d795fc-31f7-47c9-a833-c44387ed87b9

LEAVE A REPLY