ਭਾਰਤੀ ਵਲੋਂ ਸਾਊਦੀ ਅਰਬ ‘ਚ 2016 ‘ਚ ਕੀਤਾ ਗਿਆ ਸੀ ਧਮਾਕਾ

0
456

ਦਿੱਲੀ (ਟੀਐਲਟੀ ਨਿਊਜ਼) ਅੰਗਰੇਜ਼ੀ ਅਖ਼ਬਾਰ ਮੁਤਾਬਿਕ ਸਾਊਦੀ ਅਰਬ ਨੇ ਡੀ.ਐਨ.ਏ. ਟੈਸਟ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋ ਸਾਲ ਪਹਿਲਾ ਸਾਊਦੀ ਅਰਬ ਦੇ ਜੇਦਾ ‘ਚ ਅਮਰੀਕੀ ਅੰਬੈਸੀ ਅੱਗੇ ਬੰਬ ਧਮਾਕਾ ਕਰਕੇ ਖੁਦ ਨੂੰ ਉਡਾ ਲੈਣ ਵਾਲਾ ਫਿਦਾਇਨ ਹਮਲਾਵਰ ਭਾਰਤੀ ਸੀ। ਇਸ ਫਿਦਾਇਨ ਦਾ ਨਾਂ ਫਿਆਜ਼ ਕਾਗਜ਼ੀ ਸੀ ਤੇ ਇਹ ਕਥਿਤ ਰੂਪ ਨਾਲ ਲਸ਼ਕਰ-ਏ-ਤਾਇਬਾ ਨਾਲ ਜੁੜਿਆ ਹੋਇਆ ਸੀ। ਜਿਕਰਯੋਗ ਹੈ ਕਿ ਸਾਊਦੀ ਅਰਬ ਦੇ ਸ਼ਹਿਰ ਜੇਦਾ ‘ਚ 4 ਜੁਲਾਈ 2016 ਨੂੰ ਅਮਰੀਕੀ ਅੰਬੈਸੀ ਬਾਹਰ ਇਕ ਬੰਬ ਧਮਾਕਾ ਹੋਇਆ ਸੀ, ਜਿਸ ਵਿਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਸਨ। ਉਸ ਦਿਨ ਸਾਊਦੀ ਅਰਬ ਵਿਚ ਸਿਲਸਿਲੇਵਾਰ ਤਿੰਨ ਧਮਾਕੇ ਹੋਏ ਸਨ ਤੇ ਇਹ ਪਹਿਲਾ ਧਮਾਕਾ ਸੀ।

LEAVE A REPLY