9 ਸਾਲ ਤੱਕ ਸਰੀਰਕ ਸਬੰਧ ਨਾ ਬਣਾਉਣ ‘ਤੇ ਹਾਈਕੋਰਟ ਵੱਲੋਂ ਵਿਆਹ ਰੱਦ

0
248

ਮੁੰਬਈ: ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਾਲੇ ਸਰੀਰਕ ਸਬੰਧਾਂ ਨੂੰ ਲੈ ਕੇ ਬੰਬੇ ਹਾਈਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਮਹਾਰਾਸ਼ਟਰ ਦੇ ਕੋਲ੍ਹਾਪੁਰ ਦੇ ਜੋੜੇ ਦੀ ਨੌਂ ਸਾਲ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਵਿਆਹ ਰੱਦ ਕਰ ਦਿੱਤਾ ਹੈ। ਦੋਹਾਂ ਨੇ ਇਨ੍ਹਾਂ ਸਾਲਾਂ ਦੌਰਾਨ ਸਰੀਰਕ ਸਬੰਧ ਨਹੀਂ ਬਣਾਏ ਸੀ। ਔਰਤ ਦਾ ਇਲਜ਼ਾਮ ਹੈ ਕਿ ਇੱਕ ਬੰਦੇ ਨੇ ਕਾਗਜ਼ਾਂ ‘ਤੇ ਗਲਤ ਤਰੀਕੇ ਨਾਲ ਹਸਤਾਖਰ ਕਰਵਾ ਕੇ ਵਿਆਹ ਕਰ ਲਿਆ ਸੀ। ਉਹ ਵਿਆਹ ਰੱਦ ਕਰਨਾ ਚਾਹੁੰਦੀ ਸੀ ਪਰ ਪਤੀ ਇਸ ਦਾ ਵਿਰੋਧ ਕਰ ਰਿਹਾ ਸੀ। ਇਹ ਮਾਮਲਾ ਕੋਰਟ ਪਹੁੰਚਾਇਆ। ਬੰਬੇ ਹਾਈਕੋਰਟ ਦੀ ਜਸਟਿਸ ਮ੍ਰਿਦੂਲਾ ਭਾਟਕਰ ਨੇ ਕਿਹਾ ਕਿ ਉਨ੍ਹਾਂ ਨੂੰ ਔਰਤ ਨਾਲ ਧੋਖਾ ਦੇਣ ਦਾ ਕੋਈ ਦਸਤਾਵੇਜ਼ ਨਹੀਂ ਮਿਲਿਆ ਪਰ ਪਤੀ-ਪਤਨੀ ਵਿਚਾਲੇ ਸਰੀਰਕ ਸਬੰਧ ਬਣਾਏ ਜਾਣ ਦੇ ਵੀ ਕੋਈ ਸਬੂਤ ਨਹੀਂ ਮਿਲੇ। ਇਸ ਲਈ ਵਿਆਹ ਖਾਰਜ ਕੀਤਾ ਜਾਂਦਾ ਹੈ। ਇਹ ਮਾਮਲਾ 2009 ਦਾ ਹੈ ਜਦੋਂ 24 ਸਾਲ ਦੇ ਮੁੰਡੇ ਨੇ 21 ਸਾਲ ਦੀ ਕੁੜੀ ਨਾਲ ਵਿਆਹ ਕੀਤਾ ਸੀ। ਔਰਤ ਦੇ ਦਾਅਵਿਆਂ ਮੁਤਾਬਕ ਉਸ ਨਾਲ ਖਾਲੀ ਪੇਜਾਂ ‘ਤੇ ਹਸਤਾਖਰ ਕਰਵਾਏ ਗਏ ਤੇ ਉਸ ਨੇ ਰਜਿਸਟਰਾਰ ਦੇ ਸਾਹਮਣੇ ਵਿਆਹ ਕੀਤਾ। ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਵਿਆਹ ਹੋ ਰਿਹਾ ਹੈ। ਇਸ ਤੋਂ ਬਾਅਦ ਜਦੋਂ ਔਰਤ ਨੂੰ ਪਤਾ ਲੱਗਿਆ ਕਿ ਉਸ ਦਾ ਵਿਆਹ ਹੋ ਗਿਆ ਹੈ ਤਾਂ ਉਸ ਨੇ ਇਸ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।

LEAVE A REPLY