ਗੁਰਦਾਸਪੁਰ ਦੇ 13 ਸ਼ਰਧਾਲੂਆਂ ਨਾਲ ਹਾਦਸਾ, 6 ਮੌਤਾਂ 7 ਫੱਟੜ

0
303

ਊਨਾ: ਹਿਮਾਚਲ ਪ੍ਰਦੇਸ਼ ਦੇ ਅੰਬ ਵਿੱਚ ਨੈਹਰਿਆ ਕੋਲ ਸ਼ਰਧਾਲੂਆਂ ਨਾਲ ਭਰੀ ਗੱਡੀ ਦੇ ਖਾਈ ਵਿੱਚ ਡਿੱਗ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋਣ ਦਾ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਹਾਦਸੇ ਵਿੱਚ 7 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਨੋਵਾ ਗੱਡੀ ਵਿੱਚ ਕੁੱਲ 13 ਗੁਰਦਾਸਪੁਰ ਤੋਂ ਸਵਾਰ ਹੋ ਕੇ ਬਾਬਾ ਵਡਭਾਗ ਸਿੰਘ ਦਰਸ਼ਨਾਂ ਲਈ ਜਾ ਆਏ ਸਨ। ਅੱਠ ਸੀਟਾਂ ਵਾਲੀ ਕਾਰ ਵਿੱਚ ਕੁੱਲ 13 ਜਣੇ ਸਵਾਰ ਸਨ। ਮੁਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੱਡੀ ਦਾ ਓਵਰਲੋਡ ਹੋਣਾ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਚਾਲਕ ਸੰਤੁਲਨ ਗੁਆ ਬੈਠਾ। ਤਫ਼ਸੀਲ ਲਈ ਥੋੜ੍ਹੀ ਉਡੀਕ ਕਰੋ।

LEAVE A REPLY