ਵੱਖ ਵੱਖ ਮਾਮਲਿਆਂ ‘ਚ ਦੋਸ਼ੀ ਕਾਬੂ

0
358

ਜਲੰਧਰ (ਰਮੇਸ਼ ਗਾਬਾ/ਰਣਜੀਤ ਸਿੰਘ) ਥਾਣਾ ਡਵੀਜਨ ਨੰ. 8 ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸਦੀ ਪਹਿਚਾਣ ਦੀਪਕ ਉਰਫ ਸਾਗਾ ਪੁੱਤਰ ਸਾਗਰ  ਵਾਸੀ ਗਲੀ ਨੰ. 6, ਅਜੀਤ ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ। ਜਿਸ ਕੋਲੋਂ 40 ਨਸ਼ੀਲੇ ਟੀਕੇ ਬਰਾਦਮ ਕੀਤੇ ਗਏ। ਜਿਸ ਵੱਲੋਂ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੂਸਰੇ ਪਾਸੇ ਮੁੱਖਬਰ ਵੱਲੋਂ ਸੂਚਨਾ ਦਿੱਤੀ ਗਈ ਕਿ ਲਵਲੀ ਪੁੱਤਰ ਜੱਸਾ ਸਿੰਘ ਵਾਸੀ ਗੁਰੂ ਨਾਨਕ ਨਗਰ ਜਲੰਧਰ ਅਤੇ ਸੁਰਜ ਪੁੱਤਰ ਵਰਿੰਦਰ ਗੁਪਤਾ ਵਾਸੀ ਮਕਾਨ ਨੰ. 42 ਸ਼ੀਤਲ ਨਗਰ ਨਜ਼ਦੀਕ ਡੀਏਵੀ ਕਾਲਜ ਜਲੰਧਰ ਅਤੇ ਜੇ ਕੇ ਕੁਮਾਰ ਪੁੱਤਰ ਅਵਲਿੰਦਰ ਪ੍ਰਦਾਸ਼ ਵਾਸੀ ਨਜਦੀਕ ਡਾਕਟਰ ਸ਼ਰਮਾ ਨਾਗਰਾ ਰੋਡ ਮਕਸੂਦਾਂ ਜਲੰਧਰ ਯੂ ਪੀ ਤੋਂ ਦੇਸੀ ਪਿਸਟਲ ਲੈ ਕੇ ਆਏ ਹਨ। ਥਾਣਾ ਡਵੀਜਨ ਨੰ. 8 ਵੱਲੋਂ  ਸੂਰਜ ਅਤੇ ਜੇ ਕੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਉਨÎਾਂ ਦਾ ਤੀਸਰਾ ਸਾਥੀ ਲਵਲੀ ਅਜੇ ਫਰਾਰ ਹੈ ਜਿਸ ਕੋਲੋਂ ਦੇਸੀ ਪਿਸਟਲ ਬਰਾਮਦ ਕੀਤਾ ਜਾਵੇਗਾ।

LEAVE A REPLY