ਰੈਪਰ ਬੋਹੇਮੀਆ ਨਾਲ ਸਿੰਗਲ ਟ੍ਰੈਕ ਬਲੈਕ ਆਈਬ੍ਰੋ ਲੈ ਕੇ ਆ ਰਿਹਾ ਪੰਜਾਬੀ ਗਾਇਕ ਲੱਕੀ ਲਵ

0
115

ਜਲੰਧਰ, (ਟੀ.ਐਲ.ਟੀ. ਨਿਊਜ਼)-ਪੰਜਾਬੀ ਗਾਇਕ ਲੱਕੀ ਲਵ ਦਾ ਜਲਦ ਹੀ ਨਵਾਂ ਗੀਤ ਬਲੈਕ ਆਈਬ੍ਰੋ ਰਿਲੀਜ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਾਇਕ ਲੱਕੀ ਲਵ ਨੇ ਦੱਸਿਆ ਕਿ ਵੱਡੀ ਬਜਟ ਵਿੱਚ ਬਣ ਰਿਹਾ ਨਵਾਂ ਗੀਤ ਬਲੈਕ ਆਈਬ੍ਰੋ ਵਿੱਚ ਪ੍ਰਸਿਧ ਰੈਪਰ ਬੋਹੇਮੀਆਂ ਵੀ ਨਜਰ ਆਉਣਗੇ ਅਤੇ ਉਨ੍ਹਾਂ ਨਾਲ ਕੋ-ਸਿੰਗਰ ਦੇ ਰੂਪ ਵਿੱਚ ਪੱਲਵੀ ਸੂਦ ਵੀ ਗਾਣੇਂ ਵਿੱਚ ਹਨ। ਉਨ੍ਹਾਂ ਦੱਸਿਆ ਕਿ ਗੀਤ ਐਸਕੇ ਸਾਹਿਬ ਨੇ ਲਿਖਿਆ ਹੈ ਜਿਸਦੀ ਵੀਡਿਓ ਯੂਐਸਏ ਦੀ ਵੱਖ-ਵੱੱਖ ਲੋਕੇਸ਼ਨ ਜਿਵੇਂ ਕੈਲੇਫੋਰਨੀਆ ਅਤੇ ਲੋਸਏਂਜਲ ਵਿੱਚ ਸ਼ੂਟ ਕੀਤਾ ਗਿਆ ਹੈ। ਗੀਤ ਮਈ ਮਹੀਨੇ ਦੇ ਅੰਤ ਵਿੱਚ ਰਿਲੀਜ ਕੀਤਾ ਜਾਵੇਗਾ। ਜਲੰਧਰ ਦੇ ਰਹਿਣ ਵਾਲੇ ਲੱਕੀ ਲਵ ਨੇ ਗੀਤ ਲਵ ਰਾਈਡ ਨਾਲ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ। ਜਿਸਦਾ ਮਿਊਜਿਕ ਸੂਪਰਨੋਵਾ ਵੱਲੋਂ ਕੀਤਾ ਗਿਆ ਸੀ ਅਤੇ ਵੀਡਿਓ ਪ੍ਰਮੋਦ ਸ਼ਰਮਾ ਰਾਣਾ ਨੇ ਕੀਤੀ ਸੀ। ਗੀਤ ਟੀ-ਸੀਰੀਜ ਦੇ ਲੇਬਲ ਹੇਠਾਂ ਰਿਲੀਜ ਕੀਤੀ ਗਈ ਸੀ ਜਿਸਨੂੰ ਸਾਰੇ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਭਰਪੂਰ ਪਿਆਰ ਦਿੱਤਾ ਗਿਆ ਸੀ।

LEAVE A REPLY