ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਤੋਂ ਖੋਹੇ ਹਥਿਆਰ

0
141

ਸ੍ਰੀਨਗਰ/ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਬੁਡਗਾਮ ‘ਚ ਇਕ ਮੰਦਰ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਅੱਤਵਾਦੀ ਚਾਰ ਸਰਵਿਸ ਰਾਈਫ਼ਲਜ਼ ਲੈ ਕੇ ਫ਼ਰਾਰ ਹੋ ਗਏ। ਮੰਦਰ ਦੀ ਸੁਰੱਖਿਆ ਲਈ ਬਣਾਈ ਪੁਲਿਸ ਚੌਂਕੀ ਵਿਚ ਅੱਤਵਾਦੀ ਘੁੱਸ ਗਏ ਤੇ ਪੁਲਿਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਬੀਤੀ ਦੇਰ ਰਾਤ ਬੁਡਗਾਮ ਦੇ ਗੋਰੀਪੋਰਾ ਦੀ ਹੈ। ਸੁਰੱਖਿਆ ਬਲਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ।

LEAVE A REPLY