ਸਫੈਦ ਵਾਲਾਂ ਨੂੰ ਫਿਰ ਤੋਂ ਕਾਲਾ ਕਰ ਦੇਣਗੇ ਇਹ ਆਸਾਨ ਘਰੇਲੂ ਨੁਸਖੇ

0
575

ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਉਪਾਅ ਜ਼ਰੂਰ ਅਪਣਾਓ। ਜਿਨ੍ਹਾਂ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ।
1 ਸਮੇਂ ਤੋਂ ਪਹਿਲਾਂ ਸਫੈਦ ਵਾਲਾਂ ਦੇ ਇਲਾਜ ਲਈ ਆਵਲਾ ਇਕ ਵਧੀਆ ਉਪਾਅ ਹੈ। ਨਾਰੀਅਲ ਦੇ ਤੇਲ ‘ਚ ਸੁੱਕੇ ਨਾਰੀਅਲ ਦੇ ਕੁਝ ਟੁਕੜੇ ਪਾ ਕੇ ਉਬਾਲ ਲਓ। ਫਿਰ ਤੇਲ ਜਦੋਂ ਠੰਡਾ ਹੋ ਜਾਵੇ ਤਾਂ ਇਸ ਆਪਣੇ ਵਾਲਾਂ ‘ਚ ਲਗਾਓ ਅਤੇ ਮਾਲਸ਼ ਕਰੋ। ਇਸ ਤੇਲ ਨੂੰ ਹਫਤੇ ‘ਚ ਘੱਟੋ-ਘੱਟ ਹਫਤੇ ‘ਚ ਦੋ ਵਾਰ ਲਗਾਉਣਾ ਚਾਹੀਦਾ ਹੈ।
2 ਨਾਰੀਅਲ ਦੇ ਤੇਲ ਦਾ ਦੂਜਾ ਪ੍ਰਯੋਗ ਨਿੰਬੂ ਦੇ ਰਸ ਨਾਲ ਮਿਲਾ ਕੇ ਕੀਤਾ ਜਾਂਦਾ ਹੈ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਵਾਲਾਂ ‘ਚ ਮਾਲਸ਼ ਕਰਨੀ ਚਾਹੀਦੀ ਹੈ। ਨਾਰੀਅਲ ਤੇਲ ਸਫੈਦ ਵਾਲਾਂ ਦੇ ਵਿਕਾਸ ਨੂੰ ਰੋਕਣ ‘ਚ ਮਦਦਗਾਰ ਹੁੰਦਾ ਹੈ।
3 ਪਿਆਜ਼ ਦਾ ਰਸ ਸਮੇਂ ਤੋਂ ਪਹਿਲਾਂ ਵਾਲਾਂ ਨੂੰ ਸਫੈਦ ਹੋਣ, ਵਾਲਾਂ ਦਾ ਝੜਨਾ ਅਤੇ ਗੰਜਾਪਣ ਇਹ ਰੋਕਣ ‘ਚ ਮਦਦ ਕਰਦਾ ਹੈ। ਇਕ ਕੱਚ ਦੇ ਭਾਂਡੇ ‘ਚ ਨਿੰਬੂ ਅਤੇ ਪਿਆਜ਼ ਦਾ ਰਸ ਮਿਲਾਓ। ਹੁਣ ਇਸ ਦੀ ਆਪਣੇ ਸਿਰ ‘ਚ ਹਲਕੇ ਹੱਥਾਂ ਨਾਲ ਮਾਲਸ਼ ਕਰੋ।
4 ਬਦਾਮ ਦਾ ਤੇਲ, ਨਿੰਬੂ ਦਾ ਰਸ ਅਤੇ ਆਵਲੇ ਦੇ ਰਸ ਨੂੰ ਬਰਾਬਰ ਮਾਤਰਾ ‘ਚ ਮਿਲਾਓ। ਸਫੈਦ ਵਾਲਾਂ ਦੀ ਸਮੱਸਿਆ ਦੇ ਇਲਾਜ ਕਰਨ ਲਈ ਇਸ ਮਿਸ਼ਰਣ ਨੂੰ ਆਪਣੇ ਵਾਲਾਂ ‘ਚ ਲਗਾਓ।

LEAVE A REPLY