ਨਹੀਂ ਰੁਕ ਰਹੀਆਂ ਬੱਚੀਆਂ ਨਾਲ ਜਬਰ ਜਨਾਹ ਤੇ ਹੱਤਿਆਵਾਂ ਦੀਆਂ ਘਟਨਾਵਾਂ

0
339

ਇਟਾਹ/ ਉਤਰ ਪ੍ਰਦੇਸ਼ ਦੇ ਇਟਾਹ ‘ਚ ਦੋ ਦਿਨ ਪਹਿਲਾ ਵਿਆਹ ਸਮਾਗਮ ਵਿਚ ਹਿੱਸਾ ਲੈਣ ਆਈ ਇਕ ਅੱਠ ਸਾਲਾਂ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਘਿਣਾਉਣੇ ਮਾਮਲੇ ਤੋਂ ਬਾਅਦ ਇਟਾਹ ਵਿਚ ਇਕ ਵਾਰ ਫਿਰ ਅਜਿਹਾ ਘਿਣਾਉਣਾ ਮਾਮਲਾ ਸਾਹਮਣੇ ਆਇਆ ਹੈ। ਹੁਣ ਇਕ 9 ਸਾਲਾਂ ਲੜਕੀ ਨੂੰ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ, ਇਹ ਬੱਚੀ ਵਿਆਹ ਸਮਾਗਮ ਵਿਚ ਆਈ ਹੋਈ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਤਣਾਅ ਫੈਲ ਗਿਆ। ਪੁਲਿਸ ਨੇ ਦੋਸ਼ੀ ਪਿੰਟੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਖਿਲਾਫ ਆਈ.ਪੀ.ਸੀ. ਦੀਆਂ 302 ਤੇ 376 ਧਾਰਾਵਾਂ ਅਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਪਿੰਟੂ ਵਾਰਦਾਤ ਤੋਂ ਬਾਅਦ ਜਦੋਂ ਫ਼ਰਾਰ ਹੋਣ ਦੀ ਆੜ ਵਿਚ ਸੀ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਾਬੂ ਕਰ ਲਿਆ।

LEAVE A REPLY