ਹਿਮਾਚਲ ਪ੍ਰਦੇਸ਼ ਦੇ ਇਕ ਪਿੰਡ ‘ਚ ਭਿਆਨਕ ਅੱਗ, 50 ਪਰਿਵਾਰ ਬੇਘਰ

0
175

ਸ਼ਿਮਲਾ/ ਸ਼ਿਮਲਾ ਦੇ ਰੁਹੜੂ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਖਸਾਨੀ ਵਿਚ ਤਿੰਨ ਦਰਜਨ ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ। ਇਹ ਅੱਗ ਬੀਤੀ ਅੱਧੀ ਰਾਤ ਨੂੰ ਲੱਗੀ। ਇਸ ਅੱਗ ਕਾਰਨ 50 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਅੱਗ ਨੇ ਭਿਆਨਕ ਰੂਪ ਧਾਰਨ ਕਰਦੇ ਹੋਏ ਵੱਡੀ ਗਿਣਤੀ ਵਿਚ ਰਵਾਇਤੀ ਲੱਕੜ ਨੱਕਾਸ਼ੀ ਨਾਲ ਸਜਾਏ ਇਨ੍ਹਾਂ ਪੁਰਾਣਿਆਂ ਘਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਗ ਦੀ ਉਗਰਤਾ ਤੋਂ ਘਬਰਾਏ ਲੋਕ ਘਰਾਂ ਤੋਂ ਬਾਹਰ ਦੌੜਨ ਲੱਗੇ। ਪਿੰਡ ਵਾਸੀਆਂ ਨੇ ਅੱਗ ਦੀਆਂ ਲਪਟਾਂ ਨਾਲ ਮੁਕਾਬਲਾ ਕਰਦੇ ਹੋਏ ਇਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਤੇ 150 ਘਰਾਂ ਨੂੰ ਬਚਾਇਆ। ਫਿਰ ਵੀ 35 ਤੋਂ 40 ਘਰ ਰਾਖ ‘ਚ ਬਦਲ ਗਏ। ਅੱਗ ਬੁਝਾਊ ਅਮਲਾ ਅੱਗ ਦੀਆਂ ਲਪਟਾਂ ਨਾਲ 5 ਘੰਟੇ ਤੋਂ ਵੱਧ ਸਮੇਂ ਤੱਕ ਉਲਝਿਆ ਰਿਹਾ।

LEAVE A REPLY