ਦੇਸ਼ ‘ਚ ਸਭ ਤੋਂ ਜ਼ਿਆਦਾ ਤਨਖਾਹ ਦੇਣ ਵਾਲੇ ਸ਼ਹਿਰਾਂ ‘ਚ ਬੇਂਗਲੁਰੂ ਪਹਿਲੇ ਨੰਬਰ ‘ਤੇ

0
251

ਨਵੀਂ ਦਿੱਲੀ – ਦੇਸ਼ ‘ਚ ਸਭ ਤੋਂ ਜ਼ਿਆਦਾ ਤਨਖਾਹ ਦੇਣ ਵਾਲੇ ਪ੍ਰਮੁੱਖ ਸ਼ਹਿਰਾਂ ‘ਚ ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਅੱਵਲ ਹੈ। ਇੱਥੇ ਪੇਸ਼ੇਵਰਾਂ ਦਾ ਔਸਤ ਤਨਖਾਹ ਪੈਕੇਜ 10.8 ਲੱਖ ਰੁਪਏ ਸਾਲਾਨਾ ਹੈ। ਇਸ ਦੇ ਨਾਲ ਹੀ ਫਾਰਮਾ ਅਤੇ ਹੈਲਥ ਕੇਅਰ ਕੰਪਨੀਆਂ ਹੋਰ ਖੇਤਰਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਤਨਖਾਹ ਦੇਣ ਵਾਲੇ ਖੇਤਰ ਹਨ। ਇਕ ਰਿਪੋਰਟ ‘ਚ ਇਹ ਨਤੀਜਾ ਸਾਹਮਣੇ ਆਇਆ ਹੈ।
ਰੈਂਡਸਟੈਡ ਇੰਡੀਆ ਦੇ ਜਾਂਚ ਅਤੇ ਸਮੀਖਿਆ ਵਿਭਾਗ ਰੈਂਡਸਟੈਡ ਇਨਸਾਈਟਸ ਅਨੁਸਾਰ ਬੇਂਗਲੁਰੂ ‘ਚ ਸਾਰੇ ਪੱਧਰਾਂ ਅਤੇ ਕੰਮਾਂ ‘ਤੇ ਪੇਸ਼ੇਵਰਾਂ ਦਾ ਸਾਲਾਨਾ ਤਨਖਾਹ ਪੈਕੇਜ ਔਸਤਨ 10.8 ਲੱਖ ਰੁਪਏ ਹੈ। ਇਸ ਸੂਚੀ ‘ਚ ਬੇਂਗਲੁਰੂ ਤੋਂ ਬਾਅਦ ਪੁਣੇ (10.3 ਲੱਖ ਰੁਪਏ), ਐੱਨ. ਸੀ. ਆਰ. ਅਤੇ ਮੁੰਬਈ ਦਾ ਨੰਬਰ ਆਉਂਦਾ ਹੈ। ਇੱਥੇ ਪੇਸ਼ੇਵਰਾਂ ਨੂੰ ਔਸਤਨ ਕ੍ਰਮਵਾਰ 9.9 ਲੱਖ ਅਤੇ 9.2 ਲੱਖ ਰੁਪਏ ਸਾਲਾਨਾ ਦਾ ਪੈਕੇਜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਚੇਨਈ (8 ਲੱਖ), ਹੈਦਰਾਬਾਦ (7.9 ਲੱਖ) ਅਤੇ ਕੋਲਕਾਤਾ (7.2 ਲੱਖ ਰੁਪਏ) ਹਨ।
ਜਿੱਥੋਂ ਤੱਕ ਬਿਹਤਰ ਤਨਖਾਹ ਪੈਕੇਜ ਦੇਣ ਵਾਲੇ ਉਦਯੋਗਿਕ ਖੇਤਰਾਂ ਦੀ ਗੱਲ ਹੈ, ਇਸ ਮਾਮਲੇ ‘ਚ ਫਾਰਮਾ ਅਤੇ ਹੈਲਥ ਕੇਅਰ ਖੇਤਰ ਸਭ ਤੋਂ ਅੱਗੇ ਹਨ। ਇਸ ਖੇਤਰ ‘ਚ ਸਾਰੇ ਪੱਧਰਾਂ ਅਤੇ ਕਾਮਕਾਜੀ ਖੇਤਰ ‘ਚ ਔਸਤਨ 9.6 ਲੱਖ ਰੁਪਏ ਦਾ ਤਨਖਾਹ ਪੈਕੇਜ ਦਿੱਤਾ ਜਾਂਦਾ ਹੈ।

LEAVE A REPLY