2 ਹੋਰ ਮਾਸੂਮ ਬੱਚੀਆਂ ਚੜ੍ਹੀਆਂ ਹਵਸ ਦੀ ਬਲੀ, ਇੱਕ ਬੱਚੀ ਅੰਮ੍ਰਿਤਸਰ ਦੀ

0
303

ਅੰਮ੍ਰਿਤਸਰ: ਮਾਸੂਮ ਬੱਚੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਠੁਆ, ਸੂਰਤ ਤੇ ਰੋਹਤਕ ਤੋਂ ਬਾਅਦ ਹੁਣ ਹੈਵਾਨੀਅਤ ਦਾ ਅੰਤ ਤਾਂ ਉਦੋਂ ਹੋਇਆ ਜਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਵੀ ਇੱਕ ਕਿਰਾਏਦਾਰ ਨੇ ਉਸ ਦੇ ਘਰ ਰਹਿੰਦੀ 12 ਸਾਲ ਦੀ ਬੱਚੀ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਇਆ। ਪੀੜਤ ਬੱਚੀ ਦੇ ਮਾਪੇ ਗੁਜ਼ਰ ਚੁੱਕੇ ਹਨ ਤੇ ਉਹ ਆਪਣੀ ਦਾਦੀ ਨਾਲ ਅੰਮ੍ਰਿਤਸਰ ਦੇ ਹੁਸੈਨਪੁਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਜਿੱਥੇ ਉਸ ਨਾਲ ਇਹ ਘਟਨਾ ਵਾਪਰ ਗਈ। ਘਟਨਾ ਦੌਰਾਨ ਬੱਚੀ ਦੀ ਦਾਦੀ ਸਤਸੰਗ ਸੁਣਨ ਗਈ ਹੋਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕਾ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੀ ਇੱਕ ਹੋਰ ਘਟਨਾ ਸ਼ਿਮਲੇ ਵਿੱਚ ਵੀ ਵਾਪਰੀ ਹੈ। ਸ਼ਿਮਲਾ ਦੇ ਛੋਟਾ ਸ਼ਿਮਲਾ ਥਾਣੇ ਵਿੱਚ ਵੀ 11 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਧਾਰਾ 376, 342, 506 ਤੇ 511 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ ਸਰਵੈਂਟ ਕਲੋਨੀ ਵਿੱਚ ਵਾਪਰੀ।

LEAVE A REPLY