ਗੌਂਡਰ ਦੀ ਫੇਸਬੁੱਕ ਚਲਾਉਣ ਵਾਲੇ ਨੂੰ ਨਿਆਂਇਕ ਹਿਰਾਸਤ ‘ਤੇ ਭੇਜਿਆ

0
309

ਪਟਿਆਲਾ: ਰਾਜਪੁਰਾ ਸੀਆਈਏ ਸਟਾਫ ਵੱਲੋਂ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਹੋਣ ਦਾ ਦਾਅਵਾ ਕਰ ਕੇ ਫੜੇ ਗਏ ਸੁਮਿਤ ਕੁਸਾਵਾ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਭੇਜ ਦਿੱਤਾ ਹੈ। ਪੁਲਿਸ ਨੇ ਅੱਠ ਦਿਨਾਂ ਦਾ ਰਿਮਾਂਡ ਮੁੱਕਣ ਤੋਂ ਬਾਅਦ ਅੱਜ ਰਾਜਪੁਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।ਪੁਲਿਸ ਅਨੁਸਾਰ ਸਾਈਪ੍ਰਸ ਦਾ ਰਹਿਣ ਵਾਲਾ ਸੁਮਿਤ ਕੁਸਾਵਾ ਵਿੱਕੀ ਗੌਂਡਰ ਦੀ ਫੇਸਬੁੱਕ ਆਈ.ਡੀ. ਅਪਡੇਟ ਕਰਨ ਤੇ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਉਸ ਦਾ ਸਾਥ ਦੇਣ ਦਾ ਮੁਲਜ਼ਮ ਹੈ।26 ਜਨਵਰੀ 2018 ਨੂੰ ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਨੂੰ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦੇ ਟਿਕਾਣਿਆਂ ਤੇ ਸਾਥੀਆਂ ਦੀ ਫੜੋ ਫੜੀ ਜਾਰੀ ਹੈ ਤਾਂ ਜੋ ਉਨ੍ਹਾਂ ਦਾ ਨੈੱਟਵਰਕ ਤੋੜਿਆ ਜਾ ਸਕੇ।

LEAVE A REPLY