ਏਡੀਸੀਪੀ ਦੇ ਗੰਨਮੈਨ ਨੇ ਖੁਦ ਨੂੰ ਗੋਲੀ ਮਾਰੀ

0
348

ਲੁਧਿਆਣਾ/ਥਾਣਾ ਸਦਰ ਦੇ ਕੁਆਰਟਰ ਨੰ. 14-ਬੀ ਵਿਚ ਇਕ ਕਾਂਸਟੇਬਲ ਨੇ ਖੁਦ ਨੂੰ ਸਰਕਾਰੀ ਏ. ਕੇ.-47 ਸਾਲਟ ਨਾਲ ਗੋਲੀ ਮਾਰ ਲਈ। ਮ੍ਰਿਤਕ ਕਾਂਸਟੇਬਲ ਦੀ ਪਛਾਣ ਮਨਪ੍ਰੀਤ ਸਿੰਘ (32) ਦੇ ਰੂਪ ਵਿਚ ਹੋਈ ਹੈ।ਘਟਨਾ ਦਾ ਪਤਾ ਸੋਮਵਾਰ ਦੇਰ ਸ਼ਾਮ ਉਦੋਂ ਲੱਗਿਆ ਜਦੋਂ ਕਈ ਘੰਟੇ ਪੁਰਾਣੀ ਲਾਸ਼ ਹੋਣ ‘ਤੇ ਕਮਰੇ ‘ਚੋਂ ਬਦਬੂ ਆਉਣ ਲੱਗ ਪਈ। ਜਿਸ ‘ਤੇ ਗੁਆਂਢੀਆਂ ਨੇ ਪੁਲਸ ਕੰਟਰੋਲ ਰੂਪ ‘ਤੇ ਸੂਚਨਾ ਦਿੱਤੀ। ਮੌਕੇ ‘ਤੇ ਪੁੱਜੀ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕਾਂਸਟੇਬਲ ਦੀ ਲਾਸ਼ ਲਹੂ-ਲੁਹਾਨ ਹਾਲਤ ਵਿਚ ਜ਼ਮੀਨ ‘ਤੇ ਡਿਗੀ ਪਈ ਸੀ। ਪਤਾ ਲੱਗਾ ਹੈ ਕਿ ਮਨਪ੍ਰੀਤ ਏਡੀਸੀਪੀ ਦਾ ਗੰਨਮੈਨ ਸੀ।

LEAVE A REPLY