ਨਹੀਂ ਰੁਕ ਰਹੇ ਬੱਚੀਆਂ ਨਾਲ ਜਬਰ-ਜ਼ਨਾਹ

0
213

ਪਟਨਾ—ਬੱਚੀਆਂ ਨਾਲ ਜਬਰ-ਜ਼ਨਾਹ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਥੋਂ ਨੇੜੇ ਗੋਰਿਆ ਕੋਠੀ ਖੇਤਰ ਵਿਚ ਇਕ ਘਰ ਵਿਚ ਇਕੱਲੀ ਦਿਵਿਆਂਗ ਕੁੜੀ ਨਾਲ ਗੁਆਂਢ ਵਿਚ ਰਹਿੰਦੇ 8 ਸਾਲ ਦੇ ਮੁੰਡੇ ਨੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ। ਪੀੜਤ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੀ ਮਾਂ ਆਪਣੇ ਛੋਟੇ ਪੁੱਤਰ ਨਾਲ ਡਾਕਟਰ ਕੋਲ ਗਈ ਸੀ। ਘਰ ਵਿਚ ਦਿਵਿਆਂਗ ਕੁੜੀ ਇਕੱਲੀ ਹੀ ਸੀ। ਉਸਨੂੰ ਜਬਰ-ਜ਼ਨਾਹ ਪਿੱਛੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।  ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਵਿਖੇ ਸਰੀਰਕ ਪੱਖੋਂ ਅੰਗਹੀਣ 24 ਸਾਲ ਦੀ ਮੁਟਿਆਰ ਨਾਲ ਦੋ ਵਿਅਕਤੀਆਂ ਨੇ ਜਬਰ-ਜ਼ਨਾਹ ਕੀਤਾ। ਓਡਿਸ਼ਾ ਦੇ ਬਾਲੇਸ਼ਵਰ ਜ਼ਿਲੇ ਵਿਚ ਇਕ ਅੱਧਖੜ੍ਹ ਉਮਰ ਦੇ ਵਿਅਕਤੀ ਨੇ 8 ਸਾਲ ਦੀ ਬੱਚੀ ਨਾਲ ਰੇਪ ਕੀਤਾ। ਤੇਲੰਗਾਨਾ ਵਿਚ 2 ਨਾਬਾਲਿਗ ਮੁੰਡਿਆਂ ਨੇ 5 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਘਟਨਾਵਾਂ ਲਈ ਲੋੜੀਂਦੇ ਸਭ ਮੁਲਜ਼ਮ ਗ੍ਰਿਫਤਾਰ ਕਰ  ਲਏ ਹਨ।

LEAVE A REPLY