ਬਠਿੰਡਾ ਦੇ ਕਿਸਾਨ ਦਾ ਭੇਤਭਰੀ ਹਾਲਾਤ ’ਚ ਕਤਲ

0
128

ਬਠਿੰਡਾ: ਇੱਥੇ ਰਾਮਪੁਰਾ ਨੇੜਲੇ ਪਿੰਡ ਮੰਡੀ ਕਲਾਂ ਦੇ ਰਹਿਣ ਵਾਲੇ ਕਿਸਾਨ ਬੂਟਾ ਸਿੰਘ ਦਾ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਕਿਸਾਨ ਦੀ ਪਤਨੀ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੌਂ ਰਹੇ ਸੀ ਤਾਂ ਉਨ੍ਹਾਂ ਪਤੀਲਾ ਡਿੱਗਣ ਦੀ ਅਵਾਜ਼ ਸੁਣੀ। ਜਦੋਂ ਉਸ ਨੇ ਉੱਠ ਕੇ ਵੇਖਿਆ ਤਾਂ ਉਸ ਦਾ ਪਤੀ ਫ਼ਰਸ਼ ’ਤੇ ਡਿੱਗਾ ਪਿਆ ਸੀ।ਮੌਕੇ ’ਤੇ ਪਹੁੰਚੇ  ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਕਾਤਲਾਂ ਦਾ ਪਤਾ ਲਾ ਲਿਆ ਜਾਵੇਗਾ। ਇਸ ਮਾਮਲੇ ਨਾਲ ਜੁੜੀ ਅਹਿਮ ਗੱਲ ਇਹ ਹੈ ਕਿ ਮ੍ਰਿਤਕ ਕਿਸਾਨ ਆਪਣੇ ਪਾਲਤੂ ਕੁੱਤੇ ਨੂੰ ਰੋਜ਼ ਖੁੱਲ੍ਹਾ ਛੱਡਦਾ ਸੀ ਪਰ ਕਤਲ ਵਾਲੀ ਰਾਤ ਕੁੱਤਾ ਬੰਨ੍ਹਿਆ ਹੋਇਆ ਮਿਲਿਆ।

LEAVE A REPLY