ਚੰਡੀਗੜ੍ਹ ਕੋਲ ਗੈਂਗਸਟਰ ਭੂਪੀ ਰਾਣਾ ਦਾ ਕਤਲ

0
122

ਚੰਡੀਗੜ੍ਹ: ਗੈਂਗਟਰ ਭੂਪੇਸ਼ ਉਰਫ਼ ਭੂਪੀ ਰਾਣਾ ਨੂੰ ਸੋਮਵਾਰ ਸਵੇਰੇ ਚੰਡੀਗੜ੍ਹ ਨੇੜੇ ਪੰਚਕੂਲਾ ਦੇ ਬਰਵਾਲਾ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਭੂਪੀ ਰਾਣਾ ਜੇਲ੍ਹ ਤੋਂ ਜ਼ਮਾਨਤ ‘ਤੇ ਆਇਆ ਹੋਇਆ ਸੀ। ਭੂਪੀ ‘ਤੇ ਫਾਇਰਿੰਗ ਕਰਨ ਤੋਂ ਇਲਾਵਾ ਹੋਰ ਵੀ ਮੁਕੱਦਮੇ ਚੱਲ ਰਹੇ ਹਨ।ਅੱਜ ਸਵੇਰੇ ਜਦ ਉਹ ਨਾਈ ਦੀ ਦੁਕਾਨ ‘ਤੇ ਜਾ ਰਿਹਾ ਸੀ ਤਾਂ ਮਾਰੂਤੀ ਸਵਿਫ਼ਟ ਕਾਰ ਵਿੱਚ ਆਏ ਹਮਲਾਵਰਾਂ ਨੇ ਉਸ ਨੂੰ ਸ਼ਿਵ ਮੰਦਰ ਨੇੜੇ ਗੋਲ਼ੀਆਂ ਮਾਰ ਦਿੱਤੀਆਂ। ਹਮਲਾਵਰਾਂ ਨੇ ਕੁੱਲ ਸੱਤ ਗੋਲ਼ੀਆਂ ਚਲਾਈਆਂ। ਪੁਲਿਸ ਨੇ ਗੈਂਗਸਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੰਚਕੂਲਾ ਹਸਪਤਾਲ ਭੇਜ ਦਿੱਤਾ ਹੈ। ਤਫ਼ਸੀਲ ਲਈ ਥੋੜ੍ਹੀ ਉਡੀਕ ਕਰੋ।

LEAVE A REPLY