ਜਲੰਧਰ ’ਚ ਪਰਾਲੀ ਨੂੰ ਅੱਗ ਲੱਗਣ ਨਾਲ ਚਪੇਟ ’ਚ ਆਈ ਬੋਲੈਰੋ ਗੱਡੀ, ਹੋਰ ਵੀ ਹੋਇਆ ਨੁਕਸਾਨ

0
228

ਜਲੰਧਰ  (ਹਰਪ੍ਰੀਤ ਕਾਹਲੋਂ) ਪਿੰਡ ਤਾਜਪੁਰ ਵਿਚ ਅੱਜ ਸਵੇਰੇ ਪਰਾਲੀ ਨੂੰ ਅੱਗ ਲੱਗਣ ਮਗਰੋਂ ਇਕ ਬੋਲੈਰੋ ਗੱਡੀ ਅਤੇ ਟਰਾਲੀ ਵੀ ਇਸ ਦੀ ਚਪੇਟ ਵਿਚ ਆ ਗਈਆਂ ਅਤੇ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂੲ।ਥਾਣਾ ਲਾਂਬੜਾ ਤਹਿਤ ਆਉਂਦੇ ਇਸ ਪਿੰਡ ਵਿਚ ਅੱਗ ਗੁੱਜਰ ਨਿਸਾਰ ਅਹਿਮਦ ਦੇ ਡੇਰੇ ਨੇੜੇ ਪਈ ਪਰਾਲੀ ਨੂੰ ਲੱਗੀ ਜਿਸਨੂੰ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜੀਆਂ ਪਰ ਜਦ ਤਕ ਅੱਗ ’ਤੇ ਕਾਬੂ ਪਾਇਆ ਗਿਆ ਤਦ ਤਕ ਨੇੜੇ ਖੜੀ ਇਕ ਬੋਲੈਰੋ ਅਤੇ ਟਰਾਲੀ ਇਸ ਦੀ ਚਪੇਟ ਵਿਚ ਆ ਚੁੱਕੀਆਂ ਸਨ।ਬੋਲੈਰੋ ਦੇ ਮਾਲਕ ਲਖ਼ਬੀਰ ਸਿੰਘ ਅਨੁਸਾਰ ਉਹ ਨੇੜੇ ਹੀ ਸਥਿਤ ਚਰਚ ਵਿਚ ਆਇਆ ਸੀ ਅਤੇ ਉਸਦੀ ਪਰਾਲੀ ਨੇੜੇ। ਪਾਰਕ ਕੀਤੀ ਬੋਲੈਰੋ ਨੂੰ ਅੱਗ ਲੱਗ ਗਈ।ਸਮਝਿਆ ਜਾਂਦਾ ਹੈ ਕਿ ਇਸ ਅੱਗ ਨਾਲ ਲਗਪਗ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

LEAVE A REPLY