ਸਕੂਲ ਵੈਨ ਪਲਟਣ ਕਾਰਨ 15 ਤੋਂ 20 ਬੱਚੇ ਜ਼ਖਮੀ

0
188

ਸੰਗਰੂਰ/ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਪਲਟਣ ਕਾਰਨ 15 ਤੋਂ 20 ਬੱਚੇ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਨਿੱਜੀ ਸਕੂਲ ਦੀ ਵੈਨ ਵੱਖ ਵੱਖ ਪਿੰਡਾਂ ਦੇ ਬੱਚਿਆ ਨੂੰ ਲੈ ਕੇ ਆ ਰਹੀ ਸੀ ਕਿ ਲਿੰਕ ਰੋਡ ‘ਤੇ ਵੈਨ ਦਾ ਡਰਾਈਵਰ ਵੈਨ ਤੋਂ ਸੰਤੁਲਨ ਗੁਆ ਬੈਠਾ ਤੇ ਵੈਨ ਬੇਕਾਬੂ ਹੋ ਕੇ ਇੱਕ ਦਰਖਤ ਨਾਲ ਟਕਰਾਉਣ ਤੋਂ ਬਾਅਦ ਖੇਤ ਵਿਚ ਜਾ ਕੇ ਪਲਟ ਗਈ। ਹਾਦਸੇ ਤੋਂ ਬਾਅਦ ਨੇੜੇ ਕੰਮ ਕਰ ਰਹੇ ਲੋਕਾਂ ਨੇ ਵੈਨ ਵਿਚ ਫਸੇ ਬੱਚਿਆ ਨੂੰ ਸ਼ੀਸ਼ੇ ਤੋੜ ਕੇ ਵੈਨ ਤੋਂ ਬਾਹਰ ਕੱਢਿਆ। ਓਧਰ ਹਾਦਸੇ ਨੂੰ ਲੈ ਕੇ ਗ਼ੁੱਸੇ ਵਿਚ ਆਏ ਲੋਕਾਂ ਨੇ ਸੰਗਰਰੂ-ਪਟਿਆਲਾ ਰੋਡ ‘ਤੇ ਜਾਮ ਲਗਾ ਕੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

LEAVE A REPLY