ਸ਼੍ਰੀ ਗੁਰੂਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਖਾਲਸਾ ਸਾਜਨਾ ਦਿਵਸ ਸਤਿਕਾਰ ਨਾਲ ਮਨਾਇਆ

0
194

ਜਲੰਧਰ (ਰਮੇਸ਼ ਗਾਬਾ/ਹਰੀਸ਼ ਸ਼ਰਮਾ) ਸ਼੍ਰੀ ਗੁਰੂਦੁਆਰਾ ਦੀਵਾਨ  ਅਸਥਾਨ (ਰਜਿ.) ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ , ਵਿਸਾਖੀ ਅਤੇ ਗੁਰੂ ਰਾਮ ਦਾਸ ਪਬਲਿਕ ਸਕੂਲ ਦੀ ਵਰੇਗੰਡ ਮਨਾਈ ਗਈ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਦਿੱਤੀਆਂ ਸਿਖਿਆਵਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਅਤੇ ਗੁਰੂ ਰਾਮ ਦਾਸ ਪਬਲਿਕ ਸਕੂਲ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਸਿਖਿਆ ਬਾਰੇ ਅਤੇ ਗੁਰੂ ਘਰ ਦੀਆਂ ਸੰਸਥਾਵਾਂ ਸਿਲਾਈ ਸੈਂਟਰ, ਕੰਮਪਿਊਟਰ ਸੈਂਟਰ ਅਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਇਸਤਰੀ ਕੀਰਤਨ ਸਤਿਸੰਗ ਸਭਾ ਦੇ ਨਵੇਂ ਬਣੇ ਪ੍ਰਧਾਨ ਬੀਬੀ ਬਲਜੀਤ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਨਿਵਾਜਿਆ ਗਿਆ। ਹੈਡ ਗ੍ਰੰਥੀ ਭਾਈ ਹੀਰਾ ਸਿੰਘ, ਰਾਹੀ ਭਾਈ ਬਲਬੀਰ ਸਿੰਘ ਅਤੇ ਭਾਈ ਰਸ਼ਵਿੰਦਰ ਸਿੰਘ ਮੱਲੀ ਨੇ ਉਚੇਚੇ ਤੌਰ ਤੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ਸਮਾਪਤੀ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਇੰਦਰਜੀਤ ਸਿੰਘ, ਸੁਰਜੀਤ ਸਿੰਘ, ਕਾਰਤਿਕ , ਜਸਕੀਰਤ ਸਿੰਘ ਜੱਸੀ, ਗੁਰਮੀਤ ਸਿੰਘ ਬਾਵਾ, ਸਿਮਰਨ ਸਿੰਘ, ਵਿਕਾਸ ਅਤੇ ਹੋਰ ਸੰਗਤਾਂ ਨੇ ਸੇਵਾ ਨਿਭਾ ਕੇ ਗੁਰੂ ਘਰ ਦੀ ਅਸ਼ੀਸ਼ ਪ੍ਰਾਪਤ ਕੀਤੀ।

LEAVE A REPLY