ਕੌਣ ਹੈ ਗਾਇਕ ਪਰਮੀਸ਼ ’ਤੇ ਹਮਲਾ ਕਰਨ ਵਾਲਾ ਦਿਲਪ੍ਰੀਤ

0
303

ਚੰਡੀਗੜ੍ਹ: ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਾਲਾ ਦਿਲਪ੍ਰੀਤ ਸਿੰਘ ਢਾਹਾਂ ਪੰਜਾਬ ਪੁਲਿਸ ਦੀ ਸੂਚੀ ਵਿੱਚ ਕੈਟੇਗਿਰੀ ‘A’ ਦਾ ਗੈਂਗਸਟਰ ਹੈ। ਇਹ ਰੋਪੜ ਅਤੇ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ’ਚ ਕਾਫ਼ੀ ਸਰਗਰਮ ਹੈ। ਇਸ ਦੇ ਗੈਂਗ ਨੂੰ ‘ਦਿਲਪ੍ਰੀਤ ਬਾਬਾ ਗੈਂਗ’ ਕਿਹਾ ਜਾਂਦਾ ਹੈ। ਇਹ ਗੈਂਗ ਅੱਗੇ ਵਿੱਕੀ ਗੌਂਡਰ-ਜੈਪਾਲ ਭੁੱਲਰ ਗੈਂਗ ਨਾਲ ਵੀ ਜੁੜਿਆ ਹੋਇਆ ਹੈ।ਗੌਂਡਰ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰ ਦਿਲਪ੍ਰੀਤ ਦੇ ਘਰ ਨੂਰਪੁਰ ਬੇਦੀ ਪੁੱਜੇ ਸਨ। ਉਨ੍ਹਾਂ ਪਰਿਵਾਰ ਨੂੰ ਅਪੀਲ ਕੀਤੀ ਸੀ ਉਹ ਉਸ ਨੂੰ ਸਰੰਡਰ ਕਰਵਾਉਣ ਲਈ ਮਨਾਉਣ ਪਰ ਦਿਲਪ੍ਰੀਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਦਿਲਪ੍ਰੀਤ ਬਾਬਾ ਨੇ ਵਿੱਕੀ ਗੌਂਡਰ ਦੇ ਕਹਿਣ ’ਤੇ ਹੀ ਚੰਡੀਗੜ੍ਹ ਦੇ ਸੈਕਟਰ 38 ’ਚ ਸਰਪੰਚ ਸਤਨਾਮ ਸਿੰਘ (ਹੁਸ਼ਿਆਰਪੁਰ) ਦਾ ਕਤਲ ਕੀਤਾ ਸੀ। ਇਸ ਕਤਲ ਦੀ ਲਾਈਵ ਵੀਡੀਓ ਵੀ ਵੱਡੇ ਪੱਧਰ ’ਤੇ ਵਾਇਰਲ ਹੋਈ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦਿਲਪ੍ਰੀਤ ਬਾਬਾ ਆਪਣਾ ਹਰ ਐਕਸ਼ਨ ਵਿਸਾਖੀ ’ਤੇ ਕਰਦਾ ਹੈ। ਪਿਛਲੇ ਸਾਲ ਚੰਡੀਗੜ੍ਹ ’ਚ ਸਰਪੰਚ ਦਾ ਕਤਲ ਵੀ ਵਿਸਾਖੀ ਤੋਂ ਦੋ ਦਿਨ ਪਹਿਲਾਂ ਕੀਤਾ ਸੀ ਅਤੇ ਹੁਣ ਪਰਮੀਸ਼ ਵਰਮਾ ’ਤੇ ਜਾਨਲੇਵਾ ਹਮਲਾ ਵੀ ਵਿਸਾਖੀ ਵਾਲੇ ਦਿਨ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਵਾਰਦਾਤ ਕਰਨ ਪਿੱਛੋਂ ਉਹ ਹਿਮਾਚਲ ਪ੍ਰਦੇਸ਼ ਨੂੰ ਆਪਣਾ ਟਿਕਾਣਾ ਬਣਾਉਂਦਾ ਹੈ।

LEAVE A REPLY