ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਡਾ. ਖਿਲਾਫ ਮਾਮਲਾ ਦਰਜ

0
468

ਫ਼ਿਰੋਜਪੁਰ / ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਸਿਟੀ ਕੋਤਵਾਲੀ ਪੁਲਿਸ ਫ਼ਿਰੋਜਪੁਰ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਈ.ਐਨ.ਟੀ. ਦੇ ਮਾਹਿਰ ਡਾਕਟਰ ਖੁਸ਼ਲਦੀਪ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 40-45 ਸਾਲ ਦੀ ਉਕਤ ਔਰਤ ਸਿਵਲ ਹਸਪਤਾਲ ਤੋਂ ਈ. ਐੱਨ. ਟੀ. ਸਪੈਸ਼ਲਿਸਟ ਕੁਸ਼ਲਦੀਪ ਸਿੰਘ ਤੋਂ ਦਵਾਈ ਲੈਣ ਗਈ ਸੀ। ਪਤਾ ਲਗਾ ਹੈ ਕਿ ਉਕਤ ਔਰਤ ਦੀ ਦਿਮਾਗੀ ਹਾਲਤ ਠੀਕ ਨਹੀਂ, ਜਿਸ ਕਾਰਨ ਉਹ ਉਸ ਡਾਕਟਰ ਦੇ ਕਮਰੇ ‘ਚ ਰੋਜ਼ ਦਵਾਈ ਲੈਣ ਆ ਜਾਂਦੀ ਸੀ। ਰੋਜ਼ਾਨਾਂ ਦੀ ਤਰ੍ਹਾਂ ਉਹ ਅੱਜ ਵੀ ਉਸ ਡਾਕਟਰ ਤੋਂ ਦਵਾਈ ਦੀ ਮੰਗ ਕਰਨ ਲਗੀ। ਡਾਕਟਰ ਦੇ ਵਾਰ-ਵਾਰ ਮਨਾ ਕਰਨ ‘ਤੇ ਦੋਵਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਔਰਤ ਤੋਂ ਪ੍ਰੇਸ਼ਾਨ ਹੋ ਕੇ ਉਕਤ ਡਾਕਟਰ ਨੇ ਪੁਲਸ ਨੂੰ ਬੁਲਾ ਲਿਆ। ਪੁਲਸ ਨੂੰ ਦੇਖਦੇ ਸਾਰ ਹੀ ਔੌਰਤ ਉਥੋਂ ਦੀ ਭੱਜਣ ਲਗੀ ਤਾਂ ਡਾਕਟਰ ਨੂੰ ਗੁੱਸਾ ਆ ਗਿਆ। ਉਸ ਨੇ ਔਰਤ ਨੂੰ ਵਾਲਾਂ ਤੋਂ ਫੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਮੌਕੇ ‘ਤੇ ਮੌਜੂਦ ਹੋਣ ਦੇ ਬਾਵਜੂਦ ਪੁਲਸ ਨੇ ਕੁਝ ਨਹੀਂ ਕੀਤਾ। ਇਸ ਵਾਇਰਲ ਹੋ ਰਹੀ ਵੀਡੀਓ ਕਾਰਨ ਮਹਿਲਾ ਆਯੋਗ ਨੇ ਡਾਕਟਰ ਖਿਲਾਫ ਮਾਮਲਾ ਦਰਜ ਕਰਕੇ ਕੁੱਟਮਾਰ ਕਰਨ ਦੇ ਦੋਸ਼ ‘ਚ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY