ਜਲੰਧਰ ‘ਚ ਬਾਬਾ ਸਾਹਿਬ ਦੀ ਮੂਰਤੀ ਨੂੰ ਮਾਲਾ ਚੜ੍ਹਾਉਣ ਨੂੰ ਲੈ ਕੇ ਟਕਰਾਅ

0
424

ਜਲੰਧਰ (ਰਮੇਸ਼ ਗਾਬਾ) ਨਕੋਦਰ ਚੌਕ ‘ਚ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਡਾ. ਭੀਮਰਾਓ ਅੰਬੇਡਕਰ ਦੀ ਮੂਰਤੀ ‘ਤੇ ਭਾਜਪਾ ਵਰਕਰਾਂ ਨੂੰ ਫੁੱਲਾਂ ਦੀ ਮਾਲਾ ਚੜ੍ਹਾਉਣ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਦਲਿਤ ਸਮਾਜ ਦੇ ਲੋਕ ਅਤੇ ਭਾਜਪਾ ਵਰਕਰ ਆਹਮੋ-ਸਾਹਮਣੇ ਹੋ ਗਏ। ਇਸੇ ਦੌਰਾਨ ਵਿਰੋਧ ਜਤਾਉਂਦੇ ਹੋਏ ਭਾਜਪਾ ਧਰਨੇ ‘ਤੇ ਬੈਠ ਗਏ। ਮਾਮਲੇ ਨੂੰ ਸ਼ਾਂਤ ਕਰਨ ਨੂੰ ਲੈ ਕੇ ਭਾਰੀ ਫੋਰਸ ਤਾਇਨਾਤ ਕੀਤੀ ਗਈ। ਇਸ ਦੌਰਾਨ ਦਲਿਤ ਸਮਾਜ ਦਾ ਕਹਿਣਾ ਸੀ ਸਰਕਾਰ ਸਾਡੇ ਪੱਖ ‘ਚ ਨਹੀਂ ਹੈ ਤਾਂ ਅਸੀਂ ਉਨ੍ਹਾਂ ਨੂੰ ਫੁੱਲਾਂ ਦੀ ਮਾਲਾ ਕਿਉਂ ਚੜ੍ਹਾਉਣ ਦਈਏ। ਪੁਲਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਭਾਜਪਾ ਨੇਤਾ ਕੇ. ਡੀ. ਭੰਡਾਰੀ ਅਤੇ ਮਨੋਰੰਜਨ ਕਾਲੀਆ ਨੇ ਫੁੱਲਾਂ ਦੀ ਮਾਲਾ ਮੂਰਤੀ ‘ਤੇ ਚੜ੍ਹਾਈ ਅਤੇ ਉਥੋਂ ਚਲੇ ਗਏ ਪਰ ਦਲਿਤ ਸਮਾਜ ਨਾਅਰੇਬਾਜ਼ੀ ਕਰਦਾ ਰਿਹਾ।

LEAVE A REPLY