ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਜਾਹੋ ਜਲਾਲ

0
129

ਆਨੰਦਪੁਰ ਸਾਹਿਬ: ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਈਆਂ। ਹਾਲਾਂਕਿ, ਨਾਨਕਸ਼ਾਹੀ ਕੈਲੰਡਰ ਮੁਤਾਬਕ ਵਿਸਾਖੀ ਕੱਲ੍ਹ ਮਨਾਈ ਜਾਣੀ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਤੇ ਗੁਰਮਤ ਸਮਾਗਮ ਕਰਾਏ ਗਏ। ਗੁਰਦੁਆਰਾ ਸਾਹਿਬ ਨੂੰ ਖ਼ੂਬਸੂਰਤੀ ਨਾਲ ਸਜਾਇਆ ਗਿਆ। ਸ੍ਰੀ ਕੇਸਗੜ੍ਹ ਸਾਹਿਬ ਵਿਸਾਖੀ ਦਾ ਮੇਲਾ ਤਿੰਨ ਦਿਨ 13, 14 ਤੇ 15 ਅਪ੍ਰੈਲ ਨੂੰ ਮਨਾਇਆ ਜਾਵੇਗਾ। ਤਖ਼ਤ ’ਤੇ ਖ਼ਾਲਸਾਈ ਖੇਡਾਂ ਦਾ ਦੌਰ ਕੱਲ੍ਹ ਵੀ ਜਾਰੀ ਰਹੇਗਾ।

2

LEAVE A REPLY