ਬੀਨੂੰ ਤੇ ਕਵੀਤਾ ਕਿਸ ਨੂੰ ਕਹਿ ਰਹੇ ਨੇ ‘ਵਧਾਈਆਂ ਜੀ ਵਧਾਈਆਂ’

0
211

ਚੰਡੀਗੜ੍ਹ: ਪੰਜਾਬੀ ਕਾਮੇਡੀ ‘ਵੇਖ ਬਰਾਤਾਂ ਚੱਲੀਆਂ’ ਦੇ ਐਕਟਰ ਬਿਨੂੰ ਢਿੱਲੋਂ ਅਤੇ ਕਵੀਤਾ ਕੌਸ਼ੀਕ ਇੱਕ ਵਾਰ ਫਿਰ ਤੋਂ ਦਰਸ਼ਕਾਂ ਸਾਹਮਣੇ ਆ ਰਹੇ ਨੇ ਆਪਣੀ ਅਗਲੀ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਲੈ ਕੇ। ਦੋਨਾਂ ਦੀ ਜੋੜੀ ਸਾਨੂੰ ਪਹਿਲਾਂ 2017 ‘ਚ ਆਈ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ‘ਚ ਕਾਫੀ ਹੱਸਾ ਚੁੱਕੀ ਹੈ। ਇਸ ਫ਼ਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ। ਕੁਝ ਦਿਨ ਪਹਿਲਾਂ ਕਵੀਤਾ ਨੇ ਆਪਣੇ ਇੰਸਟਰਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ ‘ਚ ਉਸ ਨੇ ਲਿਖਿਆ ਸੀ ਕਿ ਉਹ ਆਪਣੀ ਆਉਣ ਵਾਲੀ ਫ਼ਿਲਮ ਸ਼ੂਟ ਕਰ ਰਹੀ ਹੈ ਪਰ ਉਸਨੇ ਫ਼ਿਲਮ ਦੀ ਕੋਈ ਡੀਟੇਲ ਨਹੀਂ ਸੀ ਦਿੱਤੀ। ਬੀਤੇ ਦਿਨੀਂ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਦੇ ਕੈਪਸ਼ਨ ‘ਚ ਉਸ ਨੇ ਮੈਂਸ਼ਨ ਕੀਤਾ ਹੈ ਕਵੀਤਾ ਉਸਦੀ ਅਗਲੀ ਫ਼ਿਲਮ ਦੀ ਐਕਟਰਸ ਹੈ।  ਵਧਾਈਆਂ ਜੀ ਵਧਾਈਆਂ ਫ਼ਿਲਮ 13 ਜੁਲਾਈ ਨੂੰ ਰਿਲੀਜ਼ ਹੋਵੇਗੀ। ਲਗਦਾ ਹੈ ਕਿ ਜੁਲਾਈ ਇਸ ਜੋੜੀ ਲਈ ਕਿਸਮਤ ਵਾਲਾ ਮਹੀਨਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਨ੍ਹਾਂ ਦੀ ਮੂਵੀ 28 ਜੁਲਾਈ 2017 ਨੂੰ ਹੀ ਰਿਲੀਜ਼ ਹੋਈ ਸੀ। ਫਿਲਹਾਲ ਬੀਨੂੰ ਅਤੇ ਕਵੀਤਾ ਦੀ ਪਹਿਲੀ ਫ਼ਿਲਮ ਇੱਕ ਸਿੱਖ ਮੁੰਡੇ ਅਤੇ ਹਿੰਦੂ ਕੁੜੀ ਦੀ ਲਵ ਸਟੋਰੀ ਸੀ ਅਤੇ ਇਸ ਫ਼ਿਲਮ ਦੇ ਟਾਈਟਲ ਨੂੰ ਦੇਖ ਕੇ ਵੀ ਲਗਦਾ ਹੈ ਕਿ ਇਹ ਵੀ ਲਵ ਸਟੋਰੀ ਹੀ ਹੋਵੇਗੀ। ਇਹ ਫ਼ਿਲਮ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ। ਜਿਸ ‘ਚ ਬੀਨੂੰ ਅਤੇ ਕਵੀਤਾ ਦੇ ਨਾਲ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਘੁੱਗੀ ਵੀ ਨਜ਼ਰ ਆਉਣਗੇ।ਇਸ ਫ਼ਿਲਮ ਤੋਂ ਇਲਾਵਾ ਬੀਨੂੰ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਘੁੱਗੀ ਦੀ ਟੀਮ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਤੇ ਕੰਮ ਕਰਨਗੇ ਜੋ 31 ਅਗਸਤ ਨੂੰ ਰਿਲੀਜ਼ ਹੋਵੇਗੀ।

Capture

LEAVE A REPLY