ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਵਿਰੋਧ, ਸਿੱਖ ਸੰਗਠਨਾਂ ਨੇ ਫੂਕਿਆ ਨਿਰਮਾਤਾ ਦਾ ਪੁਤਲਾ

0
252

ਜਲੰਧਰ—(ਹਰਪ੍ਰੀਤ ਕਾਹਲੋਂ)ਸੁਪਰੀਮ ਕੋਰਟ ਦੀ ਮਨਜ਼ੂਰੀ ਦੇ ਬਾਵਜੂਦ ਪੰਜਾਬ ‘ਚ ‘ਨਾਨਕ ਸ਼ਾਹ ਫਕੀਰ’ ਫਿਲਮ ਰੀਲੀਜ਼ ਨਹੀਂ ਕੀਤੀ ਗਈ। ਜਲੰਧਰ ‘ਚ ਸਿੱਖ ਸੰਗਠਨਾਂ ਨੇ ਫਿਲਮ ਦੇ ਨਿਰਮਾਤਾ ਹਰਮਿੰਦਰ ਸਿੰਘ ਸਿੱਕਾ ਦਾ ਪੁੱਤਲਾ ਫੂਕਿਆ। ਸਿੱਖ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇਕਰ ਕਿਸੇ ਨੇ ਇਸ ਤਰ੍ਹਾਂ ਦੀ ਫਿਲਮ ਬਣਾਉਣ ਬਾਰੇ ਸੋਚਿਆਂ ਤਾਂ ਉਸ ਦਾ ਹਾਲ ਬਹੁਤ ਬੁਰਾ ਹੋਵੇਗਾ।ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਡਰ ਨਾਲ ਅਧਿਕਾਰਕ ਤੌਰ ‘ਤੇ ਪਾਬੰਦੀ ਦੇ ਕੋਈ ਆਦੇਸ਼ ਜਾਰੀ ਨਹੀਂ ਕੀਤੇ, ਪਰ ਪੰਜਾਬ ਦੇ ਸਿਨੇਮਾਘਰਾਂ ‘ਚ ਫਿਲਮ ਨਹੀਂ ਲੱਗਣ ਦਿੱਤੀ। ਇਸ ਦੇ ਇਲਾਵਾ ਪੰਜਾਬ ਦੇ ਹਰ ਸ਼ਹਿਰ ‘ਤੇ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਗਏ। ਜਾਣਕਾਰੀ ਮੁਤਾਬਕ ਕੱਲ੍ਹ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤੋਂ ਹਰਿੰਦਰ ਸਿੰਘ ਸਿੱਕਾ ਨੂੰ ਪੰਥ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

LEAVE A REPLY