ਪੱਲੇਦਾਰਾਂ ਦੇ ਦੋ ਧੜੇ ਭਿੜੇ, 20 ਜਣੇ ਜ਼ਖ਼ਮੀ

0
221

ਬਠਿੰਡਾ: ਠੇਕੇਦਾਰਾਂ ਦੇ ਆਪਸੀ ਟਕਰਾਅ ਦੇ ਚੱਲਦਿਆਂ ਪੱਲੇਦਾਰ ਯੂਨੀਅਨ ਵੱਲੋਂ ਦੂਜੇ ਧੜੇ ਦੇ ਕਾਮਿਆਂ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਝਗੜੇ ਵਿੱਚ 20 ਦੇ ਕਰੀਬ ਲੋਕਾਂ ਦੇ ਸੱਟਾਂ ਵੱਜੀਆਂ ਹਨ। ਇਨ੍ਹਾਂ ਵਿੱਚੋਂ ਸੱਤ ਲੋਕ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹਨ।ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਮੁਤਾਬਕ ਉਨ੍ਹਾਂ ਨੂੰ ਪੰਜਾਬ ਦੀਆਂ ਫੂਡ ਏਜੰਸੀਆਂ ਲਈ ਲੇਬਰ ਦਾ ਟੈਂਡਰ ਅਲਾਟ ਹੋਇਆ ਸੀ। ਪੁਰਾਣੇ ਠੇਕੇਦਾਰ ਧੱਕੇ ਨਾਲ ਉਨ੍ਹਾਂ ਨੂੰ ਕਿਧਰੇ ਵੀ ਕੰਮ ਨਹੀਂ ਕਰਨ ਦੇ ਰਹੇ। ਉਨ੍ਹਾਂ ਦੀ ਲੇਬਰ ਨਾਲ ਕੁੱਟਮਾਰ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਅੱਜ ਜਦੋਂ ਬਠਿੰਡਾ ਦੇ ਜੱਸੀ ਪੋ ਚੌਕ ਨੇੜੇ ਪਨਸਪ ਦੇ ਗੁਦਾਮ ਵਿੱਚ ਉਨ੍ਹਾਂ ਦੀ ਲੇਬਰ ਕੰਮ ਕਰ ਰਹੀ ਸੀ ਤਾਂ ਪੁਰਾਣੇ ਠੇਕੇਦਾਰ ਦੀ ਸ਼ਹਿ ‘ਤੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਲੋਕ ਵੱਡੀ ਗਿਣਤੀ ਵਿੱਚ ਪਨਸਪ ਦੇ ਗੁਦਾਮ ਵਿੱਚ ਪਹੁੰਚ ਗਏ।ਉਨ੍ਹਾਂ ਕੰਮ ਕਰ ਰਹੀ ਲੇਬਰ ਨਾਲ ਕੁੱਟਮਾਰ ਕੀਤੀ। ਇਸ ਦੌਰਾਨ 20 ਦੇ ਕਰੀਬ ਪੱਲੇਦਾਰਾਂ ਦੇ ਸੱਟਾਂ ਵੱਜੀਆਂ ਹਨ ਜਿਨ੍ਹਾਂ ਵਿੱਚੋਂ 7 ਪੱਲੇਦਾਰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਹਨ। ਗੁਰਦਾਸ ਨੇ ਦੱਸਿਆ ਕਿ ਉਨ੍ਹਾਂ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਉਹ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕਰਨਗੇ।

LEAVE A REPLY