ਫੌਜ ਵਿੱਚ ਇੰਜਨੀਅਰ ਅਤੇ ਮੈਕਾਨਾਇਸਡ ਇੰਫੈਂਟਰੀ ਵਿੱਚ ਰਿਲੇਸ਼ਨ ਦੀ ਸਿੱਧੀ ਭਰਤੀ ਸ਼ੁਰੂ-ਕਰਨਲ ਚਾਹਲ

0
196

ਅੰਮ੍ਰਿਤਸਰ,: (ਜੋਗਿੰਦਰ ਜੌੜਾ) ਮਦਰਾਸ ਇੰਜਨੀਅਰ ਗਰੁੱਪ ਬੰਗਲੌਰ ਵਿਖੇ ਰਿਲੇਸ਼ਨਸ਼ਿਪ ਅਤੇ ਸਪੋਰਟਸਮੈਨ ਦੀ ਫੌਜੀ ਭਰਤੀ ਰੈਲੀ 8 ਮਈ ਤੋਂ 18 ਮਈ ਤੱਕ ਅਤੇ ਮੈਕਾਨਾਇਸਡ ਇੰਫੈਂਟਰੀ ਅਹਿਮਦ ਨਗਰ ਵਿਖੇ 28 ਮਈ ਤੋਂ 9 ਜੂਨ ਤੱਕ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਅਮਰਬੀਰ ਸਿੰਘ ਚਾਹਲ ਜਿਲ•ਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਇਸ ਭਰਤੀ ਦੇ ਚਾਹਵਾਨ ਬਿਨੈਕਾਰ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਲਈ ਇਸ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਇਥੇ ਉਨ•ਾਂ ਨੂੰ ਸਰੀਰਕ ਅਤੇ ਲਿਖਤੀ ਟੈਸਟ ਦੀ ਕੋਚਿੰਗ ਦਿੱਤੀ ਜਾਵੇਗੀ।
ਸ੍ਰ ਚਾਹਲ ਨੇ ਅੱਗੇ ਦੱਸਿਆ ਕਿ ਸਰਕਾਰੀ ਨੌਕਰੀ ਲਈ ਜਰੂਰੀ 120 ਘੰਟੇ ਦਾ ਆਈ:ਐਸ:ਓ ਸਰਟੀਫਾਇਡ  ਬੇਸਿਕ ਕੰਪਿਊਟਰ ਕੋਰਸ ਵੀ ਜਿਲ•ਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਕਰਵਾਇਆ ਜਾ ਰਿਹਾ ਹੇ। ਚਾਹਵਾਨ ਬਿਨੈਕਾਰ ਕੰਪਿਊਟਰ ਕੋਰਸ ਕਰਨ ਲਈ ਵੀ ਇਸ ਦਫਤਰ ਵਿਖੇ ਸੰਪਰਕ ਸਕਦੇ ਹਨ।

LEAVE A REPLY