ਹਿਮਾਚਲ ਸਕੂਲ ਬੱਸ ਹਾਦਸਾ :ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜ਼ਖਮੀ ਬੱਚਿਆਂ ਦਾ ਪੁੱਛਿਆ ਹਾਲ ,ਕਿਹਾ ਪੂਰਾ ਹਿਮਾਚਲ ਸਦਮੇ ‘ਚ

0
234

ਹਿਮਾਚਲ ਸਕੂਲ ਬੱਸ ਹਾਦਸਾ :ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜ਼ਖਮੀ ਬੱਚਿਆਂ ਦਾ ਪੁੱਛਿਆ ਹਾਲ ,ਕਿਹਾ ਪੂਰਾ ਹਿਮਾਚਲ ਸਦਮੇ ‘ਚ:ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨੂਰਪੁਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ।ਇਸ ਦੌਰਾਨ ਇੱਕ ਸਕੂਲੀ ਬੱਚਿਆਂ ਨਾਲ ਭਰੀ ਬੱਸ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਪਈ।ਹਿਮਾਚਲ ਸਕੂਲ ਬੱਸ ਹਾਦਸਾ :ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜ਼ਖਮੀ ਬੱਚਿਆਂ ਦਾ ਪੁੱਛਿਆ ਹਾਲ ,5-5 ਲੱਖ ਦੇ ਮੁਆਵਜ਼ੇ ਦਾ ਕੀਤਾ ਐਲਾਨ

ਇਸ ਹਾਦਸੇ ‘ਚ 27 ਸਕੂਲੀ ਬੱਚਿਆਂ ਸਮੇਤ 30 ਮੌਤਾਂ ਹੋ ਗਈਆਂ ਹਨ ,ਜਦੋਂ ਕਿ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।ਮੌਤਾਂ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ,ਕਿਉਂਕਿ ਕਈ ਬੱਚੇ ਅਜੇ ਵੀ ਦੱਬੇ ਹੋਏ ਹਨ।ਇਹ ਦਰਦਨਾਕ ਹਾਦਸਾ ਕੱਲ ਦੁਪਹਿਰ ਸਮੇਂ ਵਾਪਰਿਆ ਜਦ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ।ਬੱਸ ਵਿਚ 35 ਬੱਚਿਆਂ ਸਮੇਤ 40 ਜਣੇ ਸਵਾਰ ਸਨ।ਮਾਰੇ ਗਏ ਬੱਚੇ ਨਰਸਰੀ ਤੇ ਪੰਜਵੀਂ ਜਮਾਤ ਦੇ ਸਨ।ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ।ਹਿਮਾਚਲ ਸਕੂਲ ਬੱਸ ਹਾਦਸਾ :ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜ਼ਖਮੀ ਬੱਚਿਆਂ ਦਾ ਪੁੱਛਿਆ ਹਾਲ ,5-5 ਲੱਖ ਦੇ ਮੁਆਵਜ਼ੇ ਦਾ ਕੀਤਾ ਐਲਾਨ6 ਜ਼ਖ਼ਮੀਆਂ ਨੂੰ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਪਠਾਨਕੋਟ ਪਹੁੰਚੇ।ਉਨ੍ਹਾਂ ਨਾਲ ਕੇਂਦਰੀ ਮੰਤਰੀ ਜੇ.ਪੀ. ਨੱਢਾ ਸਮੇਤ ਕਈ ਹੋਰ ਆਗੂ ਮੌਜੂਦ ਸਨ।ਕਾਂਗੜਾ ਦੇ ਐਸ.ਪੀ ਸੰਤੋਸ਼ ਪਟਿਆਲ ਅਨੁਸਾਰ ਮ੍ਰਿਤਕ ਡਰਾਈਵਰ ਮਦਨ ਲਾਲ ਦੀ ਉਮਰ 67 ਸਾਲ ਸੀ।ਹਿਮਾਚਲ ਸਕੂਲ ਬੱਸ ਹਾਦਸਾ :ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜ਼ਖਮੀ ਬੱਚਿਆਂ ਦਾ ਪੁੱਛਿਆ ਹਾਲ ,5-5 ਲੱਖ ਦੇ ਮੁਆਵਜ਼ੇ ਦਾ ਕੀਤਾ ਐਲਾਨਨੂਰਪੁਰ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਡਾ. ਆਰਤੀ ਅਨੁਸਾਰ ਹੁਣ ਤੱਕ ਇਸ ਹਾਦਸੇ ਵਿੱਚ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।ਡਾ. ਆਰਤੀ ਨੇ ਦੱਸਿਆ ਕਿ ਨੂਰਪੁਰ ਵਿੱਚ 4 ਵਿਅਕਤੀ ਜੇਰੇ ਇਲਾਜ ਹਨ ਅਤੇ 2 ਵਿਅਕਤੀਆਂ ਨੂੰ ਟਾਂਡਾ ਰੈਫਰ ਕੀਤਾ ਗਿਆ ਹੈ ਅਤੇ 6 ਵਿਅਕਤੀਆਂ ਦਾ ਪਠਾਨਕੋਟ ਵਿੱਚ ਇਲਾਜ ਚੱਲ ਰਿਹਾ ਹੈ।ਹਿਮਾਚਲ ਸਕੂਲ ਬੱਸ ਹਾਦਸਾ :ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜ਼ਖਮੀ ਬੱਚਿਆਂ ਦਾ ਪੁੱਛਿਆ ਹਾਲ ,5-5 ਲੱਖ ਦੇ ਮੁਆਵਜ਼ੇ ਦਾ ਕੀਤਾ ਐਲਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਹਾਦਸੇ ਦੇ ਕਾਰਨ ਪੂਰਾ ਹਿਮਾਚਲ ਸਦਮੇ ਵਿੱਚ ਹੈ।ਉਨ੍ਹਾਂ ਨੇ ਇਸ ਘਟਨਾ ‘ਤੇ ਅਫ਼ਸੋਸ਼ ਕੀਤਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

LEAVE A REPLY