ਰਾਸ਼ਟਰਮੰਡਲ ਖੇਡਾਂ: ਮਲੇਸ਼ੀਆ ਨੂੰ 2-1 ਨਾਲ ਹਰਾ ਕਿ ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ

0
546

21ਵੇਂ ਕਾਮਨਵੇਲਥ ਗੇਮਜ਼ ਦਾ ਅੱਜ ਛੇਵਾਂ ਦਿਨ ਹੈ। ਪੁਰਸ਼ਾਂ ਦੀ ਹਾਕੀ ‘ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਦਿੱਤਾ ਤੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਸੀ। ਜਦ ਕੇ ਦੂਸਰੇ ਮੈਚ ‘ਚ ਵੇਲਸ ਨੂੰ 4-3 ਮਾਤ ਦਿੱਤੀ ਸੀ।

Indian hockey teamIndian hockey team

ਭਾਰਤੀ ਪੁਰਸ਼ਾਂ ਦੀ ਟੀਮ ‘ਚ ਭਾਰਤ ਦੇ ਲਈ ਹਰਮਨਪ੍ਰੀਤ ਨੇ ਤੀਜੇ ਅਤੇ 44ਵੇਂ ਮਿੰਟ ‘ਚ ਗੋਲ ਕੀਤਾ। ਜਦੋਂ ਕਿ ਮਲੇਸੀਆ ਦੇ ਵੱਲੋਂ ਫੈਜਲ ਸਾਰੀ ਨੇ 16ਵੇਂ ਮਿੰਟ ‘ਚ ਇੱਕ ਗੋਲ ਕੀਤਾ। ਹਰਮਨਪ੍ਰੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ਦੇ ਰਾਹੀਂ ਹੀ ਕੀਤੇ। ਭਾਰਤ ਨੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਮੈਚ ਦੇ ਤੀਸਰੇ ਹੀ ਮਿੰਟ ‘ਚ ਗੋਲ ਕਰ ਕੇ ਬੜਤ ਲੈ ਲਈ।
ਜਿਸ ‘ਚ ਭਾਰਤ ਨੇ ਮਲੇਸੀਆ ‘ਤੇ ਹਮਲਾ ਕਰਦੇ ਹੋਏ ਪੈਨਲਟੀ ਕਾਰਨਰ ਹਾਸ਼ਿਲ ਕੀਤਾ ਅਤੇ ਗੋਲ ਕਰ ਕੇ ਭਾਰਤ ਨੂੰ ਮੈਚ ‘ਚ ਇੱਕ ਗੋਲ ਨਾਲ ਅੱਗੇ ਕਰ ਦਿੱਤਾ। ਜਿਸ ਤੋਂ ਬਾਅਦ ਮਲੇਸੀਆ ਨੇ ਵੀ ਇੱਕ ਗੋਲ ਕਰ ਦਿੱਤਾ ਪਰ ਅੰਤ ਭਾਰਤ ਨੇ ਇੱਕ ਗੋਲ ਹੋਰ ਕੀਤਾ ਜਿਸ ਤੋਂ ਬਾਅਦ ਇਹ ਸਕੋਰ ਅੰਤ ਤੱਕ ਰਿਹਾ ਅਤੇ ਭਾਰਤ ਨੇ ਇਹ ਮੈਚ ਜਿੱਤ ਲਿਆ।
ਗੋਲਡ ਕੋਸਟ ਕਾਮਨਵੈਲਥ ਗੇਮਸ 2018 ‘ਚ ਖੇਡਿਆ ਜਾ ਗਿਆ ਭਾਰਤ ਤੇ ਪਾਕਿਸਤਾਨ ਦਾ ਹਾਕੀ ਦਾ ਮੈਚ 2-2 ਨਾਲ ਡਰਾਅ ਹੋ ਗਿਆ ਹੈ। ਇਸ ਤੋਂ ਪਹਿਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਜਾ ਰਹੇ ਮੁਕਾਬਲੇ ‘ਚ ਭਾਰਤੀ ਟੀਮ ਦੋ – ਸਿਫ਼ਰ ਨਾਲ ਅੱਗੇ ਹੋ ਗਈ ਸੀ। ਭਾਰਤ ਦੇ ਵੱਲੋਂ ਪਹਿਲਾ ਗੋਲ 13ਵੇਂ ਮਿੰਟ ‘ਚ ਦਿਲਪ੍ਰੀਤ ਸਿੰਘ ਨੇ ਕੀਤਾ ਅਤੇ ਇਸ ਤੋਂ ਬਾਅਦ ਦੂਜਾ ਗੋਲ 19ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ਨਾਲ ਹਰਮਪ੍ਰੀਤ ਸਿੰਘ ਨੇ ਕੀਤਾ।

ਭਾਰਤ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਜਾਰੀ ਰੱਖੀ ਸੀ ਅਤੇ ਪੂਰੇ ਮੈਚ ‘ਚ ਹੀ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਪਾਕਿਸਤਾਨ ਨੂੰ ਗੋਲ ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ। ਇਸ ਤੋਂ ਬਾਅਦ ਤੀਜੇ ਹਾਫ ‘ਚ ਪਾਕਿਸਤਾਨ ਨੇ ਇਸ ਬੜਤ ਨੂੰ 2-1 ਕਰ ਦਿੱਤਾ ਅਤੇ ਆਖਰੀ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ਰਾਹੀਂ ਪਾਕਿਸਤਾਨ ਨੇ ਇਸ ਮੈਚ ‘ਚ ਦੂਜਾ ਗੋਲ ਕਰ ਕੇ ਮੈਚ 2-2 ਨਾਲ ਡਰਾਅ ਕਰ ਦਿੱਤਾ।

LEAVE A REPLY