12 ਬੱਚਿਆਂ ਦੀ ਮੌਤ ਨਾਲ ਕੁਰਲਾ ਉੱਠਿਆ ਖੁਵਾਰਾ

0
210

 ਹਿਮਾਚਲ ਦੇ ਖੁਵਾਰਾ ਪਿੰਡ ਵਿੱਚ 12 ਬੱਚਿਆਂ ਤੇ ਇੱਕ ਜਵਾਨ ਕੁੜੀ ਦੀ ਚਿਤਾ ਜਲੀ ਤਾਂ ਲੋਕ ਕੁਰਲਾ ਉੱਠੇ। ਇਹ ਬੱਚੇ ਸੋਮਵਾਰ ਨੂੰ ਕਾਂਗੜਾ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਸੀ। ਇਸ ਹਾਦਸੇ ਵਿੱਚ 23 ਬੱਚਿਆਂ ਸਣੇ 27 ਮੌਤਾਂ ਹੋਈਆਂ ਹਨ।

ਪਿੰਡ ਖੁਵਾਰਾ ਦੇ ਘਰ-ਘਰ ਸੱਥਰ ਵਿੱਛਿਆ ਹੋਇਆ ਹੈ। ਦੋ ਸਕੇ ਭਰਵਾਂ ਦੇ ਦੋ ਬੱਚੇ ਇਸ ਹਾਦਸੇ ਵਿੱਚ ਮਾਰੇ ਗਏ। ਉਨ੍ਹਾਂ ਦਾ ਪੂਰਾ ਘਰ ਹੀ ਉਜੜ ਗਿਆ। ਇਸ ਪਿੰਡ ਦੇ 12 ਬੱਚੇ ਉਸ ਬੱਸ ਵਿੱਚ ਸਵਾਰ ਸੀ ਜੋ ਹਾਦਸੇ ਵਿੱਚ ਮਾਰੇ ਗਏ।

ਯਾਦ ਰਹੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ ਸੀ। ਇਹ ਬੱਸ ਕਾਂਗੜਾ ਤੇ ਚੰਬਾ ਜ਼ਿਲ੍ਹਿਆਂ ਦੇ ਹੱਦ ‘ਤੇ ਪਿੰਡ ਗੁਰਚੇਲ ਕੋਲ ਵਜੀਰ ਰਾਮ ਪਠਾਨੀਆ ਮੈਮੋਰੀਅਲ ਸਕੂਲ ਦੀ ਸੀ। ਬੱਸ ਸਕੂਲ ਤੋਂ ਬੱਚਿਆਂ ਨੂੰ ਘਰਾਂ ਤਕ ਛੱਡਣ ਜਾ ਰਹੀ ਸੀ।

LEAVE A REPLY