ਪੰਜਾਬ ਸਰਕਾਰ ਲਗਾ ਰਹੀ ਹੈ ‘ਫਿਲਮ ਨਾਨਕ ਸ਼ਾਹ ਫਕੀਰ’ ਦੀ ਰਿਲੀਜ ’ਤੇ ਰੋਕ !

0
170

ਚੰਡੀਗੜ੍ਹ-ਵਿਵਾਦਿਤ ਪੰਜਾਬੀ ‘ਫਿਲਮ ਨਾਨਕ ਸ਼ਾਹ ਫਕੀਰ’ ਪੰਜਾਬ ’ਚ ਰਿਲੀਜ ਨਹੀ ਹੋਵੇਗੀ। ਸੂਤਰਾਂ ਤੋਂ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਸਰਕਾਰ ਇਸ ਬਾਰੇ ਫੈਸਲਾ ਚੁੱਕੀ ਹੈ ਹਾਲਾਂਕਿ ਇਸ ਬਾਰੇ ਹਾਲੇਂ ਤੱਕ ਐਲਾਨ ਨਹÄ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ’ਚ ਲਾਅ ਐੰਡ ਆਰਡਰ ਦੀ ਹਾਲਤ ਵਿਗੜਨ ਦਾ ਖਦਸ਼ਾ ਦੇਖਦੇ ਹੋਏ ਇਹ ਕਦਮ ਚੁਕੱਣ ਦਾ ਫੈਸਲਾ ਕੀਤਾ ਹੈ। ਉਧਰੋਂ ਇਸ ਤੋ ਪਹਿਲਾਂ ਅੱਜ ਇਸ ਫਿਲਮ ਨੂੰ ਰਿਲੀਜ ਕਰਨ ਨੂੰ ਸੁਪਰੀਮ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ। ਇਹ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਰੋਕ ਲਗਾ ਸਕਦੀ ਹੈ? ਪਰ ਕਾਨੂੰਨ ਜਾਨਣ ਵਾਲੇ ਮਾਹਿਰ ਦਾ ਕਹਿਣਾ ਹੈ ਕਿ ਲਾਅ ਐੰਡ ਆਰਡਰ ਕਾਇਮ ਰੱਖਣਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ। ਸਿੱਖ ਸੰਗਤਾਂ ਵਲੋਂ ਇਸ ਫਿਲਮ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਐਸਜੀਪੀਸੀ ਨੇ ਇਸ ਫਿਲਮ ਨੂੰ ਕਲੀਨ ਚਿੱਟ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਬੀਤੇ ਦਿਨ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ੍ਹ ਕਹੀ ਸੀ ਕਿ ਫਿਲਮ ਦੀ ਰਿਲੀਜ਼ ਨੂੰ ਪ੍ਰਵਾਨਗੀ ਨਹÄ ਦਿੱਤੀ ਜਾ ਸਕਦੀ। ਉਨ੍ਹਾਂ ਐਸਜੀਪੀਸੀ ਨੂੰ ਇਸ ਫਿਲਮ ਦੇ ਨਿਰਮਾਤਾ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਸਰਕਾਰ ਨੂੰ ਵੀ ਫਿਲਮ ’ਤੇ ਪਾਬੰਦੀ ਲਗਾਉਣ ਲਈ ਕਿਹਾ ਸੀ। ਫਿਲਮ ਦਾ ਨਿਰਮਾਤਾ ਹਰਿੰਦਰ ਸਿੱਕਾ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਗਿਆ ਸੀ। ਇਹ ਵੀ ਦੇਖਿਆ ਜਾ ਰਿਹਾ ਸੀ ਕਿ ਫਿਲਮ ਦੀ ਰਿਲੀਜ਼ ਸਬੰਧੀ ਸਿਨੇਮਾ ਘਰਾਂ ਦੇ ਮਾਲਕ ਤਿਆਰ ਹੁੰਦੇ ਹਨ ਜਾਂ ਇਨਕਾਰ ਕਰਦੇ ਹਨ। ਕਿਉਂਕਿ ਇਸ ਫਿਲਮ ਨੂੰ ਲੈ ਕੇ ਸਿਨੇਮਾ ਘਰਾਂ ਦੇ ਖਿਲਾਫ ਵੀ ਰੋਸ ਪ੍ਰਦਰਸ਼ਨ ਹੋਣ ਦਾ ਸੰਭਾਵਨਾ ਬਣ ਰਹੀ ਸੀ ਅਤੇ ਸਿਨੇਮਾ ਘਰਾਂ ਦੇ ਮਾਲਕ ਕੋਈ ਰਿਸਕ ਨਹÄ ਲੈਣਾ ਚਾਹ ਰਹੇ ਸਨ। ਉਧਰੋਂ ਸਿੱਖ ਹਲਕਿਆਂ ’ਚ ਵੀ ਇਸ ਗੱਲ੍ਹ ਨੂੰ ਲੈ ਕੇ ਰੋਸ ਹੈ ਕਿ ਹਰਿੰਦਰ ਸਿੱਕਾ ਸਿੱਖ ਹੋਣ ਦੇ ਬਾਵਜੂਦ ਵੀ ਅਕਾਲ ਤਖਤ ਦੇ ਹੁਕਮਾਂ ਦੇ ਖਿਲਾਫ ਗਏ ਹਨ। ਉਧਰੋਂ ਸਿੱਕਾ ਫਿਲਮ ਉੱਪਰ ਲੱਗੇ ਉਸ ਦੇ ਕਰੌੜਾਂ ਰੁਪਏ ਅਤੇ ਵੇਚੇ ਜਾ ਚੁੱਕੇ ਰਾਈਟਸ ਦੀ ਗੱਲ੍ਹ ਕਰ ਰਹੇ ਹਨ।

LEAVE A REPLY