ਇਹ ਹਨ SBI ਦੇ ਟੋਲ ਫ੍ਰੀ ਨੰਬਰ, ਗਲਤ ਪੈਸੇ ਟਰਾਂਸਫਰ ਹੋਣ ‘ਤੇ ਕਰੋ ਤੁਰੰਤ ਕਾਲ

0
401

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੇ ਗਾਹਕਾਂ ਲਈ ਟੋਲ ਫ੍ਰੀ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ ਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਦੇ ਗਲਤ ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਹੋਣ ‘ਤੇ ਕੀਤਾ ਜਾ ਸਕਦਾ ਹੈ। ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਜਾਂ ਵਾਇਰ ਟਰਾਂਸਫਰ ਦਾ ਮਤਲਬ ਇਕ ਬੈਂਕ ਦੇ ਖਾਤੇ ‘ਚੋਂ ਦੂਜੇ ਬੈਂਕ ਦੇ ਖਾਤੇ ‘ਚ ਪੈਸੇ ਟਰਾਂਸਫਰ ਕਰਨਾ ਹੁੰਦਾ ਹੈ, ਜੋ ਕੰਪਿਊਟਰ ਜ਼ਰੀਏ ਇਲੈਕਟ੍ਰਾਨਿਕ ਤਰੀਕੇ ਨਾਲ ਹੁੰਦਾ ਹੈ। ਇਸ ਨੂੰ ਤੁਸੀਂ ਇੰਝ ਵੀ ਸਮਝ ਸਕਦੇ ਹੋ ਕਿ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਨਾਲ ਇਕ ਬੈਂਕ ਖਾਤੇ ‘ਚੋਂ ਦੂਜੇ ਕਿਸੇ ਖਾਤੇ ‘ਚ ਪੈਸੇ ਟਰਾਂਸਫਰ ਕਰਨ ਨੂੰ ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਕਹਿੰਦੇ ਹਨ। ਭਾਰਤੀ ਸਟੇਟ ਬੈਂਕ ਨੇ ਕਿਹਾ ਹੈ ਕਿ ਜੇਕਰ ਕੋਈ ਗਾਹਕ ਗਲਤ ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਦਾ ਸ਼ਿਕਾਰ ਹੋਇਆ ਹੈ, ਤਾਂ ਉਹ ਤੁਰੰਤ ਬੈਂਕ ਦੇ ਟੋਲ ਫ੍ਰੀ ਨੰਬਰ ‘ਤੇ ਸੰਪਰਕ ਕਰ ਸਕਦਾ ਹੈ। ਇਸ ਦੇ ਇਲਾਵਾ ਬੈਂਕ ਨੇ ਕੁਝ ਹੋਰ ਵੀ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਹੈ।

ਇਹ ਹਨ 5 ਅਹਿਮ ਗੱਲਾਂ :—
1. ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਲਈ 1800-425-3800/1800-11-22-11 ਟੋਲ ਫ੍ਰੀ ਨੰਬਰ ਜਾਰੀ ਕੀਤੇ ਹਨ।
2. ਐੱਸ. ਬੀ. ਆਈ. ਨੇ ਆਪਣੇ ਗਾਹਕਾਂ ਨੂੰ ਗਲਤ ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਹੋਣ ‘ਤੇ ਤੁਰੰਤ ਟੋਲ ਫ੍ਰੀ ਨੰਬਰ ਵਰਤਣ ਦੀ ਅਪੀਲ ਕੀਤੀ ਹੈ।
3. ਬੈਂਕ ਨੇ ਕਿਹਾ ਹੈ ਕਿ ਜਿੰਨੀ ਦੇਰ ਤੁਸੀਂ ਸੂਚਨਾ ਦੇਣ ‘ਚ ਲਗਾਓਗੇ, ਓਨਾ ਹੀ ਨੁਕਸਾਨ ਹੋਣ ਦਾ ਰਿਸਕ ਵਧ ਸਕਦਾ ਹੈ।
4. ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਕਿਸੇ ਨੂੰ ਵੀ ਆਪਣੇ ਕਾਰਡ ਦੀ ਗੁਪਤ ਜਾਣਕਾਰੀ ਨਾ ਦਿਓ, ਜਿਵੇਂ ਕਿ ਪਿਨ ਨੰਬਰ, ਕਾਰਡ ਨੰਬਰ ਅਤੇ ਸੀ. ਵੀ. ਵੀ.।
5. ਸੀ. ਵੀ. ਵੀ. ਨੰਬਰ ਗਾਹਕ ਵੱਲੋਂ ਪ੍ਰਮਾਣ ਹੁੰਦਾ ਹੈ ਕਿ ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਕਰਦੇ ਸਮੇਂ ਕਾਰਡ ਉਸ ਕੋਲ ਹੈ।

LEAVE A REPLY