23 ਮਾਰਚ ਸ਼ਹੀਦ ਭਗਤ ਦੀ ਫਿਲਮ ਦੀ ਸ਼ੂਟਿੰਗ ਜਲੰਧਰ ਚ  ਜੇਲਰ ਦੀ ਭੂਮਿਕਾ ਚ ਦਿਖਣਗੇ ਸੁਭਾਸ਼ ਗੋਰੀਆਂ 

0
665
ਜਲੰਧਰ (ਰਮੇਸ਼ ਗਾਬਾ)– ਸਤ ਸਮੁੰਦਰਾਂ ਦੀਆ ਲਹਿਰਾਂ ਜਦੋ ਆਪਸ ਚ ਟਕਰਾਉਂਦੀਆ ਨੇ ਤਾਂ ਉਸ ਵਿਚੋਂ ਇਕ ਸੁੱਚਾ ਮੋਤੀ ਪੈਦਾ ਹੁੰਦਾ ਹੈ ਉਹ ਸੁੱਚਾ ਮੋਤੀ ਪੰਜਾਬ ਦੀ ਧਰਤੀ ਤੇ ਜੰਮਿਆ ਜੋਗੀ ਸਹੋਤਾ ਹੈ ਜੋ ਅੱਜ ਕਲ ਯੂ ਕੇ ਵਿਚ ਜਾ ਕੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰ ਰਿਹਾ ਹੈ ਜੋਗੀ ਸਹੋਤਾ ਅੱਜ ਕਲ ਪੰਜਾਬ ਵਿਚ ਆਪਣੀ ਪੰਜਾਬੀ ਪਿਕਚਰ 23 ਮਾਰਚ ਸ਼ਹੀਦ ਭਗਤ ਸਿੰਘ ਦੀ ਸ਼ੂਟਿੰਗ ਕਰਨ ਆਏ ਹਨ ਜਿਸ ਦਾ ਪਹਿਲਾ ਗਾਣਾ 11 ਮਾਰਚ ਨੂੰ ਜਲੰਧਰ ਵਿਖੇ ਰਿਲੀਜ ਕੀਤਾ ਜਾਵੇਗਾ ਇਸ ਸੰਬੰਧ ਵਿਚ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਜੋਗੀ ਸਹੋਤਾ ਨੇ ਕਿਹਾ ਕਿ ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤ ਤੇ1931 ਦੇ ਦ੍ਰਿਸ਼ ਦਿਖਾਏ ਜਾਣਗੇ ਉਨ੍ਹਾਂ ਕਿਹਾ ਇਸ ਫ਼ਿਲਮ ਦੇ ਪਡੇਕਸ਼ਨ ਡਾਰਿਕਟਰ  ਮਨੀ ਬਰਾਰ ,ਜੇਲਰ ਦੇ ਰੋਲ ਚ ਸੁਭਾਸ਼ ਗੋਰੀਆਂ ਦੀ ਮੁੱਖ ਭੂਮਿਕਾ ਹੋਵੇਗੀ ਉਨ੍ਹਾਂ ਤੋਂ ਇਲਾਵਾ ਗੁਰਮੀਤ ਸਿੰਘ ਰਾਮਗੜੀਆ ,ਵਿਸ਼ਾਲ ਦੱਤ ,ਪ੍ਰਿੰਸ ਰਾਏ, ਜਤਿਨ ਮਰਵਾਹਾ , ਹਰਸ਼ਿਤ ਗੋਰੀਆਂ , ਵੀ ਰੋਲ ਨਿਭਾਉਣਗੇ ਜੋਗੀ ਸਹੋਤਾ ਨੇ ਕਿਹਾ ਕਿ ਮੈਂ ਪੰਜਾਬ ਦੀ ਧਰਤੀ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਪੰਜਾਬ ਦੇ ਵਿਗਾੜ ਦੇ ਆਰਥਿਕ ਹਾਲਾਤਾਂ ਨੂੰ ਮਦੇ ਨਜ਼ਰ ਰੱਖਦਿਆਂ ਹੋਇਆ 23 ਮਾਰਚ ਸ਼ਹੀਦ ਭਗਤ ਸਿੰਘ ਦੀ ਫ਼ਿਲਮ ਬਣਾਉਣ ਦਾ ਮਨ ਬਣਾਇਆ ਜਿਸ ਦੀ ਸ਼ੂਟਿੰਗ ਜਲੰਧਰ ਦੇ ਆਸ ਪਾਸ ਦੇ ਪਿੰਡਾਂ ਵਿਚ ਚਲ ਰਹੀ ਹੈ ਬਾਕੀ ਦੀ ਸ਼ੂਟਿੰਗ ਯੂ ਕੇ ਵਿਚ ਹੋਵੇਗੀ ਜਿਸ ਦਾ ਪਹਿਲਾ ਗੀਤ ਵਿਸਾਖੀ ਤੋਂ ਪਹਿਲਾਂ ਰਿਲੀਜ ਕੀਤਾ ਜਾਵੇਗਾ

LEAVE A REPLY