ਟਰੰਪ ਟਾਵਰ ‘ਚ ਲੱਗੀ ਅੱਗ, ਇੱਕ ਮੌਤ, 6 ਜ਼ਖ਼ਮੀ

0
302

ਨਿਊਯਾਰਕ: ਅਮਰੀਕਾ ਦੇ ਟਰੰਪ ਟਾਵਰ ਦੀ 50ਵੀਂ ਮੰਜ਼ਲ ’ਤੇ ਅੱਗ ਲੱਗਣ ਕਰਕੇ ਇੱਕ ਵਿਅਕਤੀ ਟੋਡ ਬ੍ਰੈਸਨਰ (67) ਮਾਰਿਆ ਗਿਆ ਜਦਕਿ ਅੱਗ ਬੁਝਾਊ ਅਮਲੇ ਦੇ ਛੇ ਵਿਅਕਤੀ ਜ਼ਖ਼ਮੀ ਹੋ ਗਏ। ਬ੍ਰੈਸਨਰ ਬੇਹੋਸ਼ ਮਿਲਿਆ ਸੀ ਜਿਸ ਦੀ ਬਾਅਦ ’ਚ ਹਸਪਤਾਲ ’ਚ ਮੌਤ ਹੋ ਗਈ। ਅੱਗ ’ਤੇ ਦੋ ਘੰਟਿਆਂ ਮਗਰੋਂ ਕਾਬੂ ਪਾਇਆ ਗਿਆ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਗ ਬੁਝਾਊ ਅਮਲੇ ਨੂੰ ਅੱਗ ’ਤੇ ਕਾਬੂ ਪਾਉਣ ਲਈ ਵਧਾਈ ਦਿੱਤੀ ਹੈ। ਫਾਇਰ ਵਿਭਾਗ ਵੱਲੋਂ ਟਵੀਟ ਕੀਤੀਆਂ ਤਸਵੀਰਾਂ ’ਚ ਦਿਖਾਇਆ ਗਿਆ ਹੈ ਕਿ ਇਮਾਰਤ ਦੀ 50ਵੀਂ ਮੰਜ਼ਲ ਦੀਆਂ ਕਈ ਖਿੜਕੀਆਂ ਨੁਕਸਾਨੀਆਂ ਗਈਆਂ ਹਨ। ਅੱਗ ਲੱਗਣ ਸਮੇਂ ਟਰੰਪ ਪਰਿਵਾਰ ਦਾ ਕੋਈ ਵੀ ਮੈਂਬਰ ਟਾਵਰ ’ਚ ਮੌਜੂਦ ਨਹੀਂ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਨਵਰੀ ’ਚ ਵ੍ਹਾਈਟ ਹਾਊਸ ’ਚ ਆਉਣ ਤੋਂ ਪਹਿਲਾਂ ਟਰੰਪ ਤੇ ਉਨ੍ਹਾਂ ਦੀ ਪਤਨੀ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ 56 ਤੋਂ 58 ਮੰਜ਼ਲਾਂ ਦੇ ਕੁਝ ਹਿੱਸਿਆਂ ’ਚ ਰਹਿੰਦੇ ਸੀ। ਟਰੰਪ ਆਰਗੇਨਾਈਜ਼ੇਸ਼ਨ ਦਾ ਸਦਰ ਮੁਕਾਮ ਇਮਾਰਤ ਦੀ 26ਵੀਂ ਮੰਜ਼ਲ ’ਤੇ ਪੈਂਦਾ ਹੈ।

LEAVE A REPLY