ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਜ਼ਬਰਦਸਤ ਨੁਕਸਾਨ

0
270

ਚੰਡੀਗੜ੍ਹ: ਪੰਜਾਬ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਦੇ ਨਾਲ ਹਨੇਰੀ ਕਾਰਨ ਕਣਕ ਦੀ ਪੱਕੀ ਹੋਈ ਖੜ੍ਹੀ ਫ਼ਸਲ ਡਿੱਗ ਕੇ ਨਸ਼ਟ ਹੋ ਗਈ ਹੈ।

ਸਾਉਣ ਦੇ ਮਹੀਨੇ ਪੈਂਦੀ ਵਰਖਾ ਵਾਂਗ ਪਏ ਇਸ ਮੀਂਹ ਨੇ ਮੰਡੀਆਂ ਵਿੱਚ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕਿਸਾਨਾਂ ਦੀ ਜਿਣਸ ਦੀ ਚੁਕਾਈ ਤੋਂ ਪਹਿਲਾਂ ਹੀ ਭਿੱਜ ਗਈ। ਸੂਬੇ ਦੀਆਂ ਕਈ ਮੰਡੀਆਂ ਵਿੱਚ ਸ਼ੈੱਡ ਤੇ ਮੀਂਹ ਤੋਂ ਬਚਾਅ ਲਈ ਸਹੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।

ਤਕਰੀਬਨ ਪੂਰੇ ਸੂਬੇ ਵਿੱਚ ਵਾਢੀ ਸ਼ੁਰੂ ਹੋ ਗਈ ਹੈ ਤੇ ਭਰਵੀਂ ਬਾਰਿਸ਼ ਪੈਣ ਕਾਰਨ ਕਣਕ ਦੀ ਕਟਾਈ ਵਿੱਚ ਵੀ ਮੁਸ਼ਕਲ ਆਵੇਗਾ। ਮੌਸਮ ਵਿਭਾਗ ਮੁਤਾਬਕ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

LEAVE A REPLY