ਸੀਨੀਅਰ ਪੁਲੀਸ ਅਫਸਰਾਂ ਦੇ ਤਬਾਦਲੇ!

0
480

ਚੰਡੀਗੜ੍ਹ (ਟੀ ਐਲ ਟੀ ਨਿਊਜ਼) ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲੀਸ ਦੇ ਸੀਨੀਅਰ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ‘ਚ ਆਈ ਪੀ ਐਸ ਨੀਰਜਾ ਨੂੰ ਰੋਪੜ ਰੇਂਜ ਦਾ ਮੁਖੀ ਲਗਾਇਆ ਹੈ। ਚੰਡੀਗੜ੍ਹ ਦੇ ਐਸ ਐਸ ਪੀ ਰਹੇ ਆਈ ਪੀ ਐਸ ਸੁਖਚੈਨ ਸਿੰਘ ਗਿੱਲ ਨੂੰ ਲੁਧਿਆਣਾ ਰੇਂਜ ਦੇ ਮੁਖੀ ਨਿਯੁਕਤ ਕੀਤੇ ਗਏ ਹਨ। ਆਈ ਪੀ ਐਸ ਜਸਕਰਨ ਸਿੰਘ ਨੂੰ ਜਲੰਧਰ ਰੇਂਜ ਦੀ ਕਮਾਨ ਦਿੱਤੀ ਗਈ ਗਈ ਹੈ।ਇਸ ਤੋਂ ਇਲਾਵਾ ਦੋ ਅਫਸਰਾਂ ਨੂੰ ਕਮਿਸ਼ਨਰ ਆਫ ਪੁਲੀਸ ਲਗਾਇਆ ਗਿਆ ਹੈ। ਆਈ ਪੀ ਐਸ ਗੁਰਪ੍ਰੀਤ ਸਿੰਘ ਭੁੱਲਰ ਅੰਮ੍ਰਿਤਸਰ ਦੇ ਕਮਿਸ਼ਨਰ ਪੁਲੀਸ ਤੇ ਨੌਨਹਾਲ ਸਿੰਘ ਨੂੰ ਲੁਧਿਆਣਾ ਦਾ ਪੁਲੀਸ ਕਮਿਸ਼ਨਰ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ ਕਾਫੀ ਸਮੇਂ ਬਾਅਦ ਪੁਲੀਸ ‘ਚ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ। ਪੁਲੀਸ ‘ਚ ਚੱਲ ਰਹੇ ਡੀਜੀਪੀ ਵਿਵਾਦ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਡੀਜੀਪੀ ਸਿਧਾਰਥ ਚੋਟਾਉਪਾਧਿਆਏ  ਨੇ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਦਿਨਕਰ ਗੁਪਤਾ ਖ਼ਿਲਾਫ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।

LEAVE A REPLY