ਵਿਧਾਇਕ ਦੇ ਖਾਸਮਖਾਸ ਕਹੇ ਜਾਣ ਵਾਲੇ ਕਾਂਗਰਸੀ ਨੇਤਾ ਤੇ ਲਗਾਏ ਕੁੱਟ ਮਾਰ ਦੇ ਅਤੇ ਕਪੜੇ ਫਾੜਨ ਦੇ ਆਰੋਪ

0
392

ਜਲੰਧਰ (ਰਮੇਸ਼ ਗਾਬਾ)  ਥਾਣਾ 3 ਦੇ ਅਧੀਨ ਪੈਂਦੇ ਪ੍ਰੀਤ ਨਗਰ ਵਿੱਚ ਇਲਾਕੇ ਦੀ ਕੌਸਲਰ ਦੇ ਪਤੀ ਤੇ ਇਕ ਮਹਿਲਾ ਨੇ ਕੁੱਟਮਾਰ ਅਤੇ ਕਪੜੇ ਫਾੜਨ ਦਾ ਆਰੋਪ ਲਗਾਇਆ ਹੈ। ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਮਹਿਲਾ ਇੰਦਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਨਿਵਾਸੀ ਪ੍ਰੀਤ ਨਗਰ ਨੇ ਦੱਸਿਆ ਅੱਜ ਸਵੇਰੇ ਕਰੀਬ 9.30 ਦੇ ਕਰੀਬ ਐਕਟਿਵਾ ਤੇ ਸਵਾਰ ਹੋ ਕੌਸਲਰ ਦਾ ਪਤੀ ਮਾਇਕ ਖੋਸਲਾ ਆਇਆ ਅਤੇ ਆਉਦੇ ਹੀ ਗਾਲਾਂ ਕੱਢਣ ਲੱਗਣ ਪਿਆ ਅਤੇ ਉਸਦੇ ਨੂੰ ਪਤੀ ਬਾਹਰ ਨਿਕਲਣ ਲਈ ਕਹਿਣ ਲੱਗੇ ਜਦੋਂ ਮਹਿਲਾ ਨੇ ਇਸਦਾ ਵਿਰੋਧ ਕੀਤਾ ਤਾਂ ਉਸਨੇ ਕੁੱਟ ਮਾਰ ਕਰਦੇ ਹੋਏ ਮਹਿਲਾ ਦੇ ਕਪੜੇ ਫਾੜ ਦਿੱਤੇ । ਮੌਕੇ ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਮਾਇਕ ਖੋਸਲਾ ਨੇ ਇਨਾਂ ਆਰੋਪਾਂ ਨੂੰ ਨਕਾਰਦਿਆਂ ਕਿਹਾ ਕਿ ਮਹਿਲਾਂ ਦੇ ਸਮਰਥਕਾਂ ਨੇ ਉਨ੍ਹਾਂ ਕੁੱਟਮਾਰ ਕੀਤੀ ਅਤੇ 2 ਲੱਖ ਰੁਪਏ ਖੋਹ ਲਏ।  

LEAVE A REPLY