ਔਰਤ ਨੂੰ ਬਲੈਕਮੇਲ ਕਰ ਰਹੇ ਦੋ ਨਕਲੀ ਪੱਤਰਕਾਰ ਕਾਬੂ

0
485

ਜਲੰਧਰ (ਰਮੇਸ਼ ਗਾਬਾ) -ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਦੋ ਨਕਲੀ ਪੱਤਰਕਾਰਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ । ਉਕਤ ਪੱਤਰਕਾਰ ਇੱਕ ਔਰਤ ਨੂੰ ਬਲੈਕਮੇਲ ਕਰ ਰਹੇ ਸਨ। ਫੜ੍ਹੇ ਗਏ ਵਿਆਕਤੀਆਂ ਦੀ ਪਹਿਚਾਣ ਸੁੱਚਾ ਸਿੰਘ ਨਿਵਾਸੀ ਜੱਕ ਜਿੰਦਾ ਮਕਸੂਦਾਂ ਜਲੰਧਰ ਵਜੋਂ ਹੋਈ ਹੈ।ਇਹਨਾਂ ਪਾਸੋਂ ਦੋ ਆਈ ਕਾਰਡ ਵੀ ਬਰਾਮਦ ਹੋਏ ਹਨ ਜੋ ਪੰਜਾਬ ਫੋਕਸ ਨਾਮਕ ਪੇਪਰ ਦੇ ਹਨ। ਇਸੇ ਸਬੰਧ ਵਿੱਚ ਐਸਐਚਓ ਨਵਦੀਪ ਸਿੰਘ ਨੇ ਦੱਸਿਆ ਕਿ ਉਕਤ ਪੱਤਰਕਾਰ ਮਨਜੀਤ ਕੌਰ ਪਤਨੀ ਓਮਪ੍ਰਕਾਸ਼ ਨਿਵਾਸੀ ਬਲਦੇਵ ਨਗਰ ਨੂੰ ਬਲੈਕਮੇਲ ਕਰ ਰਹੇ ਸਨ ਅਤੇ ਉਸ ਪਾਸੋਂ ਇਹਨਾਂ ਨੇ ਵੀਂਹ ਹਜ਼ਾਰ ਰੁਪੈ ਦੀ ਮੰਗ ਕੀਤੀ ਅਤੇ ਪੰਜ ਹਜ਼ਾਰ ਰੁਪੈ ਲੈ ਲਏ ਸਨ। ਮਨਜੀਤ ਕੌਰ ਨੇ ਪੁਲਿਸ ਨੂੰ ਇਹਨਾਂ ਦੀ ਸਿਕਾਇਤ ਕੀਤੀ ਤੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ।

LEAVE A REPLY