ਸਲਮਾਨ ਦੀ ਜ਼ਮਾਨਤ ‘ਤੇ ਫੈਸਲਾ ਕੱਲ੍ਹ

0
312

ਜੋਧਪੁਰ: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਜ਼ਮਾਨਤ ‘ਤੇ ਸੁਣਵਾਈ ਪੂਰੀ ਹੋ ਚੁੱਕੀ ਹੈ, ਪਰ ਇਸ ‘ਤੇ ਫੈਸਲਾ ਕੱਲ੍ਹ ਨੂੰ ਆਵੇਗਾ। ਸੈਸ਼ਨ ਕੋਰਟ ਆਪਣਾ ਫੈਸਲਾ ਭਲਕੇ ਸੁਣਾਵੇਗੀ। ਸਲਮਾਨ ਦੇ ਵਕੀਲਾਂ ਨੇ ਉਂਝ ਤਾਂ ਬੀਤੇ ਕੱਲ੍ਹ ਹੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦੇ ਦਿੱਤੀ ਸੀ, ਪਰ ਅਦਾਲਤ ਨੇ ਸੁਣਵਾਈ ਲਈ ਅੱਜ ਸਵੇਰੇ 10:30 ਵਜੇ ਦਾ ਸਮਾਂ ਦਿੱਤਾ ਹੋਇਆ ਸੀ। ਹੁਣ ਸਲਮਾਨ ਨੂੰ ਅੱਜ ਦੀ ਰਾਤ ਵੀ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਰਹਿਣਾ ਪਵੇਗਾ। ਸਲਮਾਨ ਦੀਆਂ ਦੋਵੇਂ ਭੈਣਾਂ ਨਾਲ ਅੱਜ ਉਨ੍ਹਾਂ ਨਾਲ ਜੇਲ ਵਿੱਚ ਮੁਲਾਕਾਤ ਕਰਨਗੀਆਂ।

ਸਲਮਾਨ ਦੇ ਵਕੀਲ ਅੱਜ ਸਵੇਰੇ ਸਾਢੇ ਕੁ ਸੱਤ ਵਜੇ ਜੇਲ੍ਹ ਪਹੁੰਚੇ ਸਨ, ਉਨ੍ਹਾਂ ਦੇ ਨਾਲ ਸਲਮਾਨ ਦੇ ਬਾਡੀਗਾਰਡ ਸ਼ੇਰਾ ਵੀ ਮੌਜੂਦ ਸਨ। ਇਸ ਤੋਂ ਕੁਝ ਸਮੇਂ ਬਾਅਦ ਉਹ ਜੇਲ੍ਹ ਵਿੱਚੋਂ ਬਾਹਰ ਆ ਗਏ। ਹਿਰਣ ਮਾਰਨ ਵਾਲੇ ਇਸ ਬਾਲੀਵੁੱਡ ਸਟਾਰ ਲਈ ਉਨ੍ਹਾਂ ਦੇ ਵਕੀਲ ਅੱਜ ਸਜ਼ਾ ‘ਤੇ ਰੋਕ ਲਾਉਣ ਤੇ ਜ਼ਮਾਨਤ ਦੀ ਮੰਗ ਕੀਤੀ। ਡੇਢ ਘੰਟੇ ਚੱਲੀ ਬਹਿਸ ਵਿੱਚ ਵਕੀਲਾਂ ਨੇ ਦਲੀਲ ਦਿੱਤੀ ਕਿ ਦੂਜੇ ਮੁਲਜ਼ਮਾਂ ਵਾਂਗ ਸਲਮਾਨ ਨੂੰ ਵੀ ਬਾਕੀ ਮੁਲਜ਼ਮਾਂ ਵਾਂਗ ਸਬੂਤਾਂ ਦੀ ਘਾਟ ਦਾ ਫਾਇਦਾ ਦਿੱਤਾ ਜਾਣਾ ਚਾਹੀਦਾ ਸੀ। ਅਦਾਲਤ ਨੇ ਬਹਿਸ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਨੂੰ ਭਲਕੇ ਸਵੇਰੇ ਸਾਢੇ ਦਸ ਵਜੇ ਸੁਣਾਇਆ ਜਾਵੇਗਾ।

ਸਲਮਾਨ ਖ਼ਾਨ ਨੂੰ 1998 ਵਿੱਚ ਜੋਧਪੁਰ ਦੇ ਕਾਂਕੋਣੀ ਪਿੰਡ ਵਿੱਚ ਦੋ ਕਾਲ਼ੇ ਹਿਰਣਾਂ ਦੇ ਸ਼ਿਕਾਰ ਵਿੱਚ ਦੋਸ਼ੀ ਪਾਉਂਦਿਆਂ ਬੀਤੇ ਕੱਲ੍ਹ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਪੰਜ ਸਾਲ ਦੀ ਕੈਦ ਤੇ 10,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਸਲਮਾਨ ਨੂੰ ਅਦਾਲਤ ਵਿੱਚੋਂ ਹੀ ਜੇਲ੍ਹ ਲਿਜਾਇਆ ਗਿਆ ਤੇ ਉਹ ਹੁਣ ਕੇਂਦਰੀ ਜੇਲ੍ਹ ਜੋਧਪੁਰ ਵਿੱਚ ਬਤੌਰ ਕੈਦੀ ਨੰਬਰ 106, ਬੈਰਕ ਨੰਬਰ ਦੋ ਵਿੱਚ ਬਲਾਤਕਾਰੀ ਬਾਪੂ ਆਸਾਰਾਮ ਨਾਲ ਕੈਦ ਹਨ।

LEAVE A REPLY