ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿਖੇ ਮੈਡੀਕਲ ਕੈਂਪ 6 ਮਈ ਨੂੰ

0
277

ਜਲੰਧਰ (ਰਮੇਸ਼ ਗਾਬਾ) ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਵੱਲੋਂ ਸਵ. ਸ. ਚੰਨਣ ਸਿੰਘ ਛੱਤੀ ਦੀ ਯਾਦ ਵਿੱਚ 6 ਮਈ ਦਿਨ ਐਤਵਾਰ ਨੂੰ ਇਕ ਸਪੈਸ਼ਲ ਮਲਟੀਪਲ ਮੈਡੀਕਲ ਕੈਂਪ ਦਾ ਆਯੋਜਨ ਛੱਤੀ ਪਰਿਵਾਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਛੱਤੀ ਪਰਿਵਾਰ ਵੱਲੋਂ ਕਰਤਾਰ ਕੌਰ ਅਤੇ ਸਤਨਾਮ ਸਿੰਘ ਅਠਵਾਲ ਵੱਲੋਂ 51000 ਰੁਪਏ ਦੀ ਸੇਵਾ ਕੀਤੀ ਗਈ।  ਕੈਂਪ ਦੇ ਲਈ ਇਕ ਮੀਟਿੰਗ ਦਾ ਆਯੋਜਨ ਕਮਲਜੀਤ ਸਿੰਘ ਭਾਟੀਆ ਚੇਅਰਮੈਨ ਹਸਪਤਾਲ ਅਤੇ ਅਮਰਜੀਤ ਸਿੰਘ ਧਮੀਜਾ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਅਸ਼ੋਕ ਸਰੰਗਲ, ਨੌਜਵਾਨ ਸੁਧਾਰ ਸਭਾ ਅਸ਼ੋਕ ਚੱਢਾ, ਸਤਿਆ ਸਾਈ ਟਰੱਸਟ ਵੱਲੋਂ ਤਰਵਿੰਦਰ ਸੋਈ, ਨਿਊ ਰਸੀਲਾ ਨਗਰ ਸੋਸਾਇਟੀ ਬਲਵਿੰਦਰ ਸਿੰਘ, ਜਸਬੀਰ ਸਿੰਘ, ਦਿਲਬਾਗ ਨਗਰ ਸੋਸਾਇਟੀ ਵੱਲੋਂ ਸਤੀਸ਼ ਕੁਮਾਰ, ਸੁੱਚਾ ਸਿੰਘ ਲਾਹੌਰੀਆ, ਹਰਚਰਨ ਸਿੰਘ ਭਾਟੀਆ, ਗੁਰਬਖਸ਼ ਸਿੰਘ, ਜੋਗਿੰਦਰ ਸਿੰਘ ਗਾਂਧੀ, ਮਹਿੰਦਰਪਾਲ ਨਿੱਕਾ, ਇੰਦਰਬੀਰ ਸਿੰਘ ਲੱਕੀ ਪ੍ਰਧਾਨ ਗੁਰੂਦੁਆਰਾ ਕਮੇਟੀ, ਅਮਰਜੀਤ ਸਿੰਘ ਭਾਟੀਆ, ਸ਼ੇਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਕੈਂਪ ਵਿੱਚ ਅੱਖਾਂ, ਦੰਦਾਂ, ਆਰਥੋਪੈਥਿਕ, ਫਿਜੀਓਥਾਰੈਪੀ, ਚਮੜੀ ਦੇ ਰੋਗਾਂ ਦੇ ਡਾਕਟਰ ਵੀ ਸ਼ਾਮਲ ਹੋਣਗੇ। ਸੱਤਿਆ ਸਾਈ ਟਰੱਸਟ ਵੱਲੋਂ ਦਵਾਈਆਂ ਅਤੇ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ। ਐਕਸਰੇ ਅਤੇ ਬੀ ਐਮ ਡੀ ਟੈਸਟ ਅਤੇ ਹੋਰ ਟੈਸਟ ਫ੍ਰੀ ਕੀਤੇ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

LEAVE A REPLY