ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ ਨੂੰ ਹੋਇਆ ਜੁਰਮਾਨਾ

0
369

ਲੁਧਿਆਣਾ (ਟੀ ਐਲ ਟੀ ਨਿਊਜ਼) ਦੇ ਕ੍ਰਿਸਚਨ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਇਲਾਜ ਵਿੱਚ ਲਾਪਰਵਾਹੀ ਵਰਤਨ ਤੇ ਰਾਜ ਖਪਤਕਾਰ ਕਮੀਸ਼ਨ ਵਲੋਂ 40 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਸੀ.ਐਮ.ਸੀ ਨੂੰ ਇਸ ਲਈ ਹੋਇਆ ਕਿਉਂਕਿ ਮੰਡੀ ਗੋਬਿੰਦਗੜ ਨਿਵਾਸੀ ਇੰਦਰਜੀਤ ਸਿੰਘ ਦੀ ਸੱਤ ਸਾਲਾਂ ਦੀ ਕੁੜੀ ਦਾ ਇੱਥੇ ਇਲਾਜ ਚੱਲ ਰਿਹਾ ਸੀ, ਤੇ ਜਿਸਦੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ। ਇੰਦਰਜੀਤ ਸਿੰਘ ਦਾ ਆਰੋਪ ਹੈ ਕਿ 2012 ਨਵੰਬਰ ਵਿੱਚ ਡਾਕਟਰ ਨੇ ਮਰੀਜ ਦਾ ਬੌਨ ਮੈਰੋ ਟਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ ਸੀ , ਤੇ ਬਾਅਦ ਵਿੱਚ ਇਲਾਜ ਦੌਰਾਨ ਉਨਾਂ ਦੀ ਬੱਚੀ ਦੀ ਮੌਤ ਹੋ ਗਈ। ਖਪਤਕਾਰ ਕਮੀਸ਼ਨ ਦੇ ਪ੍ਰਧਾਨ ਜੱਜ ਪਰਮਜੀਤ ਸਿੰਘ ਧਾਲੀਵਾਲ ਤੇ ਮੈਂਬਰ ਕਿਰਨ ਸਿਂਬਲ ਨੇ ਸੁਣਵਾਈ ਦੌਰਾਨ ਹਸਪਤਾਲ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਤੇ ਜੁਰਮਾਨੇ ਤੋਂ ਇਲਾਵਾ ਮੁੱਕਦਮੇ ਤੇ ਖਰਚ ਦੇ 33 ਹਜ਼ਾਰ ਰੁਪਏ ਵੀ ਦੇਣ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਲਾਜ ਦੌਰਾਨ ਮਰੀਜ ਦੀ 4 ਨਵੰਬਰ 2014 ਨੂੰ ਮੌਤ ਹੋ ਗਈ ਸੀ। ਇਲਾਜ ਤੋਂ ਪਹਿਲਾਂ ਮ੍ਰਿਤਕਾ ਦੇ ਪਿਤਾ ਨੇ ਬਲੱਡ ਸਟੈਮ ਸੈੱਲ ਡੋਨਰ ਰਜਿਸਟਰੀ ਵਿੱਚ ਸਟੈਮ ਸੈੱਲ ਡੋਨਰ ਉਪਲਬਧ ਹੋਣ ਦੇ ਵਿਸ਼ਵਾਸ ਵਿੱਚ 16 ਲੱਖ ਰੁਪਏ ਪਹਿਲਾਂ ਹੀ ਹਸਪਤਾਲ ਵਿੱਚ ਜਮਾਂ ਕਰਵਾਏ ਸੀ । ਜਾਣਕਾਰੀ ਲਈ ਦੱਸ ਦਈਏ ਕਿ ਅਕਤੂਬਰ 2014 ਵਿੱਚ ਮਰੀਜ ਦੀ ਕੀਮੋਥੈਰੇਪੀ ਸ਼ੂਰੁ ਕਰ ਦਿੱਤੀ ਗਈ, ਜਿਸ ਨਾਲ ਉਸਦੇ ਸਟੈਮ ਸੈੱਲ ਨਸ਼ਟ ਹੋ ਗਏ । ਮਰੀਜ ਦਾ ਪਲੇਟਲੈਟ ਕਾਊਂਟ ਤੇਜੀ ਨਾਲ ਘੱਟ ਗਿਆ, ਜਿਸ ਕਾਰਨ ਮਰੀਜ ਦੀ ਹਾਲਤ ਗੰਭੀਰ ਹੁੰਦੀ ਗਈ ਤੇ ਉਸਦੀ ਮੌਤ ਹੋ ਗਈ ।ਸੁਣਵਾਈ ਦੌਰਾਨ ਕਮੀਸ਼ਨ ਨੇ ਇਸਨੂੰ ਮੈਡੀਕਲ ਨੈਗਲੀਜੈਂਸ ਮੰਨਿਆ ਤੇ ਫੈਸਲਾ ਲਿਆ। ਇਸ ਫੈਸਲੇ ਦੌਰਾਨ ਕੀਤਾ ਜੁਰਮਾਨਾ ਦੋ ਮਹੀਨੇ ਵਿੱਚ ਨੋ ਫੀਸਦੀ ਵਿਆਜ ਨਾਲ ਭਰਨਾ ਹੋਵੇਗਾ। ਨਾਲ ਹੀ ਕਮੀਸ਼ਨ ਨੇ ਕਿਹਾ ਕਿ ਕੋਈ ਵੀ ਰਕਮ ਬੱਚੀ ਦੀ ਮੌਤ ਦੀ ਭਰਪਾਈ ਨਹੀਂ ਕਰ ਸਕਦੀ।

LEAVE A REPLY