ਖੱਟੀ ਡਕਾਰ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ

0
586

ਨਵੀਂ ਦਿੱਲੀ— ਭੋਜਨ ਕਰਨ ਦੇ ਬਾਅਦ ਡਕਾਰ ਆਉਣਾ ਇਕ ਆਮ ਸਮੱਸਿਆ ਹੈ ਪਰ ਖੱਟੀ ਡਕਾਰ ਆਉਣ ‘ਤੇ ਕਈ ਵਾਰ ਦੁਜਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਨੂੰ ਬਰਪਿੰਗ ਵੀ ਕਿਹਾ ਜਾਂਦਾ ਹੈ, ਜੋ ਕਿ ਪਾਚਨ ਕਿਰਿਆ ‘ਚ ਗੜਬੜੀ, ਪੇਟ ਦਰਦ, ਗੈਸ ਦੇ ਕਾਰਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਡਾਈਜੇਸ਼ਨ ਲਈ ਜ਼ਰੂਰੀ ਅੰਜਾਈਮਸ ਘੱਟ ਪੈ ਜਾਂਦੇ ਹਨ ਤਾਂ ਵੀ ਇਹ ਸਮੱਸਿਆ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਖੱਟੀ ਡਕਾਰ ਆਉਣ ਦੇ ਕੁਝ ਕਾਰਨ ਅਤੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਕੁਝ ਮਿੰਟਾਂ ‘ਚ ਹੀ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਖੱਟੀ ਡਕਾਰ ਆਉਣ ਦੇ ਕਾਰਨ
– ਓਵਰਇੰਟਿੰਗ
– ਪੇਟ ‘ਚ ਇਨਫੈਕਸ਼ਨ
– ਬਦਹਜ਼ਮੀ ਦੇ ਕਾਰਨ
– ਸਮੇਂ ‘ਤੇ ਨਾ ਖਾਣਾ
– ਸਿਗਨੋਸ਼ੀ ਜਾਂ ਸ਼ਰਾਬ ਦੀ ਵਰਤੋਂ
– ਟੈਂਸ਼ਨ ਦੇ ਕਾਰਨ
– ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋ
– ਖੱਟੀ ਡਕਾਰ ਦੇ ਘਰੇਲੂ ਉਪਾਅ
1. ਪਾਣੀ ਪੀਣਾ
ਜੇ ਤੁਹਾਨੂੰ ਭੋਜਨ ਦੇ ਤੁਰੰਤ ਬਾਅਦ ਖੱਟੀ ਡਕਾਰ ਆਉਣ ਲੱਗਦੀ ਹੈ ਤਾਂ ਥੋੜ੍ਹਾ-ਥੋੜ੍ਹਾ ਪਾਣੀ ਪੀਓ। ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ।

PunjabKesari
2. ਇਲਾਇਚੀ
ਖੱਟੀ ਡਕਾਰ ਆਉਣ ਤੋਂ ਰਾਹਤ ਪਾਉਣ ਲਈ ਦਿਨ ‘ਚ 3-4 ਵਾਰ ਇਲਾਇਚੀ ਜਾਂ ਇਸ ਦੀ ਚਾਹ ਦੀ ਵਰਤੋਂ ਕਰੋ। ਇਸ ਨਾਲ ਤੁਹਾਡੀ ਖੱਟੀ ਡਕਾਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।

PunjabKesari
3. ਸੌਂਫ
ਜੇ ਤੁਹਾਨੂੰ ਵਾਰ-ਵਾਰ ਖਾਲੀ ਪੇਟ ਡਕਾਰ ਆ ਰਹੀ ਹੈ ਤਾਂ ਸੌਂਫ ਦੀ ਵਰਤੋਂ ਕਰੋ। ਇਸ ਨਾਲ ਵਾਰ-ਵਾਰ ਡਕਾਰ ਆਉਣ ਦੀ ਪ੍ਰੇਸ਼ਾਨੀ ਮਿੰਟਾਂ ‘ਚ ਦੂਰ ਹੋ ਜਾਵੇਗੀ।

PunjabKesari
4. ਨਿੰਬੂ ਦਾ ਰਸ
ਦਿਨ ‘ਚ 2 ਵਾਰ ਨਿੰਬੂ ਦੇ ਰਸ ਦੀ ਵਰਤੋਂ ਖੱਟੀ ਡਕਾਰ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਖੱਟੀ ਡਕਾਰ ਨੂੰ ਦੂਰ ਕਰਨ ਲਈ ਠੰਡੇ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ।

PunjabKesari
5. ਹਰਾ ਧਨੀਆ
ਵਾਰ-ਵਾਰ ਡਕਾਰ ਆਉਣ ‘ਤੇ ਕੱਚੇ ਹਰੇ ਧਨੀਏ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਓ। ਇਸ ਨਾਲ ਡਕਾਰ ਆਉਣਾ ਬੰਦ ਹੋ ਜਾਣਗੇ।

PunjabKesari
6. ਲੌਂਗ
ਮੂੰਹ ‘ਚ ਇਕ ਲੌਂਗ ਦਾ ਟੁੱਕੜਾ ਰੱਖ ਕੇ ਚੁੱਸੋ। ਕੁਝ ਦੇਰ ਇਸ ਨੂੰ ਚੂਸਣ ਦੇ ਬਾਅਦ ਤੁਹਾਨੂੰ ਖੱਟੀ ਡਕਾਰ ਤੋਂ ਰਾਹਤ ਮਿਲ ਜਾਵੇਗੀ।

PunjabKesari
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
– 
ਖਾਣਾ ਹਮੇਸ਼ਾ ਚਬਾ ਕੇ ਖਾਓ
– ਮਸਾਲੇਦਾਰ ਭੋਜਨ ਦੀ ਵਰਤੋਂ ਨਾ ਕਰੋ
– ਚੂਇੰਗਮ ਨਾ ਚਬਾਓ
– ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ
– ਖਾਣਾ ਖਾਣ ਦੇ ਬਾਅਦ ਥੋੜ੍ਹੀ ਦੇਰ ਹਵਾ ‘ਚ ਜ਼ਰੂਰ ਟਹਿਲੋ

LEAVE A REPLY