ਕਾਂਗਰਸੀ ਲੀਡਰ ਦਵਿੰਦਰ ਬਬਲਾ ਨੂੰ ਡੇਢ ਸਾਲ ਕੈਦ

0
292

ਚੰਡੀਗੜ੍ਹ (ਟੀ ਐਲ ਟੀ ਨਿਊਜ਼) ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਸੈਕਟਰ-26 ਸਥਿਤ ਸਬਜ਼ੀ ਮੰਡੀ ਵਿੱਚ ਸ਼ੈੱਡ ਅਲਾਟਮੈਂਟ ਘੁਟਾਲੇ ਵਿੱਚ ਕਾਂਗਰਸ ਨੇਤਾ ਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਦੋਸ਼ੀ ਕਰਾਰ ਦਿੰਦਿਆਂ ਡੇਢ ਦੀ ਸਜ਼ਾ ਸੁਣਾਈ ਹੈ। ਬਬਲਾ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸ ਨੂੰ ਧਾਰਾ 420 (ਧੋਖਾਧੜੀ) ਤਹਿਤ ਦੋਸ਼ੀ ਕਰਾਰ ਦਿੱਤਾ ਸੀ।

ਦੱਸ ਦਈਏ ਕਿ ਸੈਕਟਰ-26 ਸਥਿਤ ਸਬਜ਼ੀ ਮੰਡੀ ਦੇ ਦੁਕਾਨਦਾਰ ਸੂਰਜ ਪ੍ਰਕਾਸ਼ ਅਹੂਜਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸ਼ੈੱਡ ਅਲਾਟਮੈਂਟ ਔਕਸ਼ਨ ਵਿੱਚ ਦਵਿੰਦਰ ਸਿੰਘ ਬਬਲਾ ਨੇ ਨਿਯਮ ਤੋੜੇ ਹਨ। ਨਿਯਮਾਂ ਤਹਿਤ ਕੁੱਲ 59 ਲੋਕਾਂ ਨੂੰ ਸ਼ੈੱਡ ਅਲਾਟ ਹੋਣੇ ਸਨ ਪਰ ਜਾਅਲੀ ਕਾਗ਼ਜ਼ਤ ਦੇ ਆਧਾਰ ਉੱਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ 59 ਦੀ ਜਗ੍ਹਾ 69 ਲੋਕਾਂ ਨੂੰ ਸ਼ੈੱਡ ਅਲਾਟ ਕਰ ਦਿੱਤੇ। ਸ਼ਿਕਾਇਤ ਮਿਲਣ ਦੇ ਬਾਅਦ ਸੈਕਟਰ 26 ਪੁਲਿਸ ਸਟੇਸ਼ਨ ਵਿੱਚ ਬਬਲਾ ਖਿਲਾਫ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਮਗਰੋਂ ਬਬਲਾ ਫਰਾਰ ਹੋ ਗਿਆ ਸੀ।

29 ਦਸੰਬਰ 2009 ਨੂੰ ਕੀਤਾ ਸਿਰੰਡਰ

ਜ਼ਿਲ੍ਹਾ ਅਦਾਲਤ ਨੇ ਬਬਲਾ ਨੂੰ ਭਗੌੜਾ ਐਲਾਨਦਿਆਂ ਨੋਟਿਸ ਜਾਰੀ ਕਰਨ ਵਾਲੀ ਹੀ ਸੀ ਕਿ ਉਸ ਨੇ ਪੁਲਿਸ ਕੋਲ 29 ਦਸੰਬਰ, 2009 ਨੂੰ ਸਿਰੰਡਰ ਕਰ ਦਿੱਤਾ ਸੀ।

ਸੱਤ ਸਾਲ ਤੱਕ ਹੋ ਸਕਦੀ ਸਜ਼ਾ

ਆਈਪੀਸੀ ਦੀ ਧਾਰਾ 420 ਤਹਿਤ ਦੋਸ਼ੀ ਨੂੰ ਸੱਤ ਸਾਲ ਕੈਦ ਦੀ ਸਜ਼ਾ ਜਾਂ ਇਸ ਤੋਂ ਘੱਟ ਵੀ ਹੋ ਸਕਦੀ ਹੈ। ਇਸ ਦੇ ਨਾਲ ਜ਼ੁਰਮਾਨਾ ਵੀ ਲੱਗ ਸਕਦਾ ਹੈ। ਤਿੰਨ ਸਾਲ ਤੋਂ ਵੱਧ ਸਜ਼ਾ ਹੋਣ ਉੱਤੇ ਦੋਸ਼ੀ ਨੂੰ ਜ਼ਮਾਨਤ ਨਹੀਂ ਮਿਲਦੀ ਤੇ ਉਸ ਨੂੰ ਜੇਲ੍ਹ ਜਾਣਾ ਪੈਂਦਾ ਹੈ। ਇਸ ਤੋਂ ਜ਼ਿਆਦਾ ਸਜ਼ਾ ਹੋਣ ਨਾਲ ਬਬਲਾ ਦਾ ਰਾਜਨੀਤਕ ਕਰੀਅਰ ਵੀ ਤਬਾਹ ਹੋ ਸਕਦਾ ਹੈ।

LEAVE A REPLY