ਵਾਰਡ ਨੰ. 71 ਵਿੱਚ ਵਿਕਾਸ ਕਾਰਜ ਦੀ ਨਹੀਂ ਹੋਵੇਗੀ ਕਮੀ-ਖਾਲਸਾ

0
194

ਜਲੰਧਰ (ਰਮੇਸ਼ ਗਾਬਾ) ਵਾਰਡ ਨੰ. 71 ਵਿੱਚ ਪੈਂਦੇ ਮਕਸੂਦਾਂ ਦੇ ਬੋਹੜ ਵਾਲੇ ਖੇਤਰ ਵਿੱਚ ਗਲੀਆਂ ਦੇ ਨਿਰਮਾਣ ਦਾ ਕੰਮ ਪ੍ਰੀਤ ਖਾਲਸਾ ਨੇ ਇਲਾਕੇ ਦੇ ਬਜੁਰਗ ਮਹਿਲਾਵਾਂ ਦੇਵੀ, ਬਖਸ਼ੋਂ, ਚੰਨੋ ਅਤੇ ਰਾਮ ਕਿਸ਼ਨ ਬਿੱਲਾ ਦੇ ਹੱਥੋਂ ਕਰਵਾਇਆ। ਇਸ ਮੌਕੇ ਪ੍ਰੀਤ ਖਾਲਸਾ ਨੇ ਕਿਹਾ ਕਿ ਉਨਾਂ ਦਾ ਮਕਸਦ ਹੈ ਵਾਰਡ ਦਾ ਵਿਕਾਸ ਕਰਵਾਉਣਾ। ਉਨ੍ਹਾਂ ਨੇ ਕਿਹਾ ਕਿ ਨਿਗਮ ਚੋਣਾਂ ਦੇ ਸਮੇਂ ਉਨ੍ਹਾਂ ਨੇ ਜੋ ਵਾਅਦੇ ਵਾਰਡ ਦੀ ਜਨਤਾ ਨਾਲ ਕੀਤੇ ਸਨ, ਉਹ ਉਨ੍ਹਾਂ ਨੂੰ ਇਕ ਇਕ ਕਰਕੇ ਪੂਰਾ ਕਰਨਗੇ। ਆਉਣ ਵਾਲੇ ਸਮੇਂ ਵਿੱਚ ਵਾਰਡ ਦੇ ਖੇਤਰਾਂ ਵਿਚ ਵਿਕਾਸ ਕਾਰਜਾਂ ਦੀ ਕਮੀ ਨਹੀ ਹੋਵੇਗੀ। ਇਸ ਮੌਕੇ ਨਿਗਮ ਦੇ ਜੇ ਈ ਤਰਨਪ੍ਰੀਤ ਸਿੰਘ, ਗੌਰਵ ਮਾਗੋ, ਸਤਪਾਲ, ਰਮੇਸ਼ ਲਾਲ, ਗੁਰਟਰਣ ਸੋਢੀ, ਮਿੰਟੂ, ਚੰਚਲ ਰਾਮ, ਲਾਡੀ, ਅਮਰੀਕ ਚੰਦ, ਸੇਵਾ ਰਾਮ, ਰਾਜ ਕੁਮਾਰ, ਦਵਿੰਦਰ ਸਿੰਘ, ਪਰਮਜੀਤ ਸਿੰਘ ਸਿੱਧੂ ਅਤੇ ਹੋਰ ਲੋਕ ਮੌਜੂਦ ਸਨ।

LEAVE A REPLY