ਚੁਕੰਦਰ ਬੜੇ ਕੰਮ ਦੀ ਚੀਜ਼, ਅਜ਼ਮਾ ਕੇ ਵੇਖੋ

0
323

ਵੈਸੇ ਤਾਂ ਚੁਕੰਦਰ ਸਲਾਦ ਦੇ ਨਾਲ ਹੀ ਪੀਣ ਵਾਲੇ ਪਦਾਰਥਾਂ ਵਿੱਚ ਪਾ ਕੇ ਖਾਇਆ ਜਾ ਸਕਦਾ ਹੈ ਪਰ ਕੀ ਤੁਸੀਂ ਚੁਕੰਦਰ ਦੇ ਫਾਇਦੇ ਜਾਣਦੇ ਹੋ। ਚੁਕੰਦਰ ਨਾਲ ਭੁੱਲਣ ਵਾਲੀ ਬਿਮਾਰੀ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਕੀ ਕਹਿੰਦੀ ਰਿਸਰਚ

ਕਈ ਖੋਜਾਂ ‘ਚ ਇਹ ਸਾਬਤ ਹੋਇਆ ਹੈ ਕਿ ਚੁਕੰਦਰ ‘ਚ ਇਹੋ ਜਿਹਾ ਤੱਤ ਹੈ ਜੋ ਭੁੱਲਣ ਦੀ ਬਿਮਾਰੀ ਨੂੰ ਰੋਕਣ ਲਈ ਮਦਦ ਕਰਦਾ ਹੈ। ਇਹ ਉਹੀ ਤੱਤ ਹੈ ਜਿਸ ਕਰਕੇ ਚੁਕੰਦਰ ਦਾ ਰੰਗ ਲਾਲ ਰਹਿੰਦਾ ਹੈ। ਇਸ ਤੱਤ ਤੋਂ ਅਲਜ਼ਾਈਮਰ ਬੀਮਾਰੀ ਦੀ ਦਵਾਈ ਬਣ ਸਕਦੀ ਹੈ।

ਚੁਕੰਦਰ ਦੇ ਫਾਇਦੇ

ਬੀਟਾਨਿਨ ਨਾਮਕ ਤੱਤ ਹੁੰਦਾ ਹੈ ਜੋ ਦਿਮਾਗ ਵਿੱਚ ਮਿਸਫੋਲਡਡ ਨਾਮਕ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਨੂੰ ਘੱਟ ਕਰ ਸਕਦਾ ਹੈ। ਮਿਸਫੋਲਡਡ ਪ੍ਰੋਟੀਨ ਵੱਧ ਜਾਣ ਨਾਲ ਅਲਜ਼ਾਈਮਰ ਰੋਗ ਦਾ ਖਤਰਾ ਵਧ ਜਾਂਦਾ ਹੈ। ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਰਹਿੰਦਾ ਹੈ ਤਾਂ ਇਸ ਲਈ ਵੀ ਇਹ ਲਾਭਕਾਰੀ ਹੈ।

ਚੁਕੰਦਰ ਖਾਣ ਨਾਲ ਖੂਨ ਵਧਾਇਆ ਜਾ ਸਕਦਾ ਹੈ। ਇਸ ਵਿੱਚ ਕੈਲਸ਼ੀਅਮ, ਆਇਓਡੀਨ, ਆਇਰਨ, ਸੋਡੀਅਮ, ਫੋਲਕ ਐਸਿਡ, ਵਿਟਾਮਿਨ ਤੇ ਪੋਟਾਸ਼ੀਅਮ ਹੁੰਦਾ ਹੈ।

ਯਾਦਾਸ਼ਤ ਤੇਜ਼ ਕਰਨ ਲਈ ਵੀ ਇਸ ਨੂੰ ਖਾਂਦੇ ਹਨ। ਇਸ ਵਿੱਚ ਮੌਜੂਦ ਕੋਲੀਨ ਤੱਤ ਯਾਦਾਸ਼ਤ ਵਧਾਉਂਦਾ ਹੈ।

ਚੁਕੰਦਰ ‘ਚ ਮੌਜੂਦ ਐਂਟੀਓਕਸੀਡੈਂਟ ਬਲੱਡ ‘ਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ।

ਚੁਕੰਦਰ ਦਿਲ ਦੀਆਂ ਬਿਮਾਰੀਆਂ ਠੀਕ ਕਰਦਾ ਹੈ। ਇਸ ਵਿੱਚ ਮੌਜੂਦ ਹੈ ਨਾਈਟ੍ਰੇਟ ਤੇ ਬੂਟੇਨ ਤੱਤ ਇਸ ਨਾਲ ਦਿਲ ਦੇ ਦੌਰੇ ਦੀ ਆਸ਼ੰਕ ਘੱਟ ਰਹਿੰਦੀ ਹੈ।

ਕਬਜ਼ ਤੇ ਬਵਾਸੀਰ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਚੁਕੰਦਰ ਬਹੁਤ ਫਾਇਦੇਮੰਦ ਹੈ।

LEAVE A REPLY