1192 ਕਲਰਕ ਭਰਤੀ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸੀ.ਬੀ.ਆਈ. ਜਾਂਚ ਦੇ ਹੁਕਮ

0
378

ਦਿੱਲੀ (ਟੀਐਲਟੀ ਨਿਊਜ਼) ਹਾਈਕੋਰਟ ਨੇ ਸੀਬੀਆਈ ਨੂੰ ਦਸ ਹਫਤਿਆਂ ਵਿਚ ਜਾਂ ਕਰਕੇ ਸੀਲਬੰਦ ਰਿਪੋਰਟ ਹਾਈਕੋਰਟ ਕੋਲ ਪਹੁੰਚਾਉਣ ਲਈ ਆਖਿਆ ਹੈ। ਇਹ ਹੁਕਮ ਹਾਈਕੋਰਟ ਨੇ 1192 ਕਲਰਕਾਂ ਦੀ ਭਰਤੀ ਸਬੰਧੀ ਬੀ.ਸੀ. ਕੈਟਾਗਿਰੀ ਨਾਲ ਸਬੰਧਤ ਕੁਝ ਪਟੀਸ਼ਨਰਾਂ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਕੀਤੇ ਹਨ। ਹਾਈਕੋਰਟ ਨੇ ਨਾਲ ਹੀ ਇਹ ਵੀ ਆਖਿਆ ਕਿ ਮੈਰਿਟ ਸੂਚੀ, ਬੋਰਡ ਮੈਂਬਰਾਂ ਦੀ ਉਸ ਭਰਤੀ ਦੇ ਦਿਨਾਂ ਦੀ ਟੈਲੀਫੋਨ ਰਿਕਾਰਡਿੰਗ ਦੀ ਜਾਂਚ ਕਰਕੇ ਸੀਬੀਆਈ ਹਾਈਕੋਰਟ ਨੂੰ ਰਿਪੋਰਟ ਕਰੇ। ਹਾਈਕੋਰਟ ਵਿਚ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਕੱਤਰ ਨੇ ਹਲਫੀਆ ਬਿਆਨ ਦੇ ਕੇ ਮੰਨਿਆ ਹੈ ਕਿ 1192 ਕਲਰਕਾਂ ਦੀ ਭਰਤੀ ਵਾਲੀ ਮੈਰਿਟ ਸੂਚੀ ਗ਼ਲਤ ਹੈ।

LEAVE A REPLY