ਚੋਰੀ ਦੇ ਸਮਾਨ ਸਣੇ ਦੋ ਕਾਬੂ

0
332

ਜਲੰਧਰ (ਰਮੇਸ਼ ਗਾਬਾ) ਥਾਣਾ ਭਾਰਗੋ ਕੈਂਪ ਦੀ ਪੁਲਿਸ ਵੱਲੋਂ ਚੋਰੀ ਦੇ ਸਮਾਨ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਿਨਾਂ ਦੀ ਪਹਿਚਾਣ ਸੁਨੀਲ ਕੁਮਾਰ ਉਰਫ ਫੌਜੀ ਪੁੱਤਰ ਸਤਪਾਲ ਵਾਸੀ ਪਿੰਡ ਝੋਕ ਹਰੀਹਰ ਜਿਲਾ ਫਿਰੋਜਪੁਰ ਅਤੇ ਵਿੱਕੀ ਪੁੱਤਰ ਸਫੀ ਵਾਸੀ ਪਿੰਡ ਖਾਈ ਖੇਮੇਕੀ ਜਿਲਾ ਫਿਰੋਜਪੁਰ ਹਾਲ ਵਾਸੀ ਮੁਹੱਲਾ ਉਦੇ ਨਗਰ ਜਲੰਧਰ ਦੇ ਰੂਪ ਵਿੱਚ ਹੋਈ ਹੈ। ਜਿਨਾਂ ਕੋਲੋਂ ਪੁਲਿਸ ਨੇ ਨਾਕੇਬੰਦੀ ਦੌਰਾਨ ਪੱਛਗਿੱਛ ਕਰ ਤਲਾਈ ਲਈ ਤਾਂ ਉਨਾਂ ਕੋਲੋਂ 16 ਕਿਲੋ ਚੋਰੀਸ਼ੁਦਾ ਤਾਂਬੇ ਦੀ ਤਾਰ ਜੋ ਬਿਜਲੀ ਦੇ ਟ੍ਰਾਂਸਫਾਰਮਰਾਂ ਵਿਚੋਂ ਚੋਰੀ ਕੀਤੀ ਹੋਈ ਸੀ ਤੇ ਟ੍ਰਾਂਸਫਾਰਮਰਾਂ ਨੂੰ ਖੋਲਣ ਲਈ ਹੈਂਡਟੂਲ ਅਲੱਗ ਅਲੱਗ ਨੰਬਰ ਦੀਆਂ ਚਾਬੀਆਂ, ਰੈਂਚ, ਪਾਨੇ ਤੇ ਲੋਹੇ ਦੀ ਆਰੀ ਸਮੇਤ ਬਲੇਡ ਬਰਾਮਦ ਹੋਇਆ ਜੋ ਕਿ ਚੋਰੀ ਸ਼ੁਦਾ ਸਮਾਨ ਕਿਸੇ ਕਵਾੜੀਏ ਨੂੰ ਵੇਚਣ ਜਾ ਰਹੇ ਸਨ। ਜਿਨਾਂ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY