ਪੰਚਾਇਤ ਦੇ ਆਦੇਸ਼ ‘ਤੇ ਪਤੀ ਨੇ ਪਤਨੀ ਨੂੰ ਦਰਖੱਤ ਨਾਲ ਬੰਨ੍ਹ ਕੇ 7 ਘੰਟੇ ਕੁੱਟਿਆ

0
172

ਬੁਲੰਦਸ਼ਹਿਰ— ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਤੀ ਨੇ ਪੰਚਾਇਤ ਦੇ ਫਰਮਾਨ ‘ਤੇ ਪਤਨੀ ਦੀ ਬੈਲਟ ਅਤੇ ਡੰਡਿਆਂ ਨਾਲ ਸ਼ਰੇਆਮ ਕੁੱਟਮਾਰ ਕਰ ਦਿੱਤੀ। ਔਰਤ ਦਾ ਦੋਸ਼ ਸੀ ਕਿ ਉਹ ਕਿਸੇ ਵਿਅਕਤੀ ਨਾਲ ਭੱਜ ਗਈ ਸੀ। ਪੰਚਾਇਤ ਨੇ ਉਸ ਨੂੰ ਸਜ਼ਾ ਸੁਣਾਈ, ਜਿਸ ਦੇ ਬਾਅਦ ਉਸ ਨਾਲ ਅਜਿਹੀ ਹੈਵਾਨੀਅਤ ਕੀਤੀ ਗਈ।
ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਸੱਤ ਨਾਮਜਦ ਅਤੇ ਇਕ ਦਰਜਨ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਦੇ ਹੋਏ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਘਟਨਾ ਸਯਾਨਾ ਤਹਿਸੀਲ ਦੇ ਲੌਂਗਾ ਪਿੰਡ ਦੀ ਹੈ। ਵੀਡੀਓ ‘ਚ ਕਈ ਲੋਕ ਔਰਤ ਦੀ ਕੁੱਟਮਾਰ ਕਰ ਰਹੇ ਹਨ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਔਰਤ ਦੇ ਹੱਥ ਇਕ ਦਰਖੱਤ ਨਾਲ ਬੰਨ੍ਹੇ ਹਨ ਅਤੇ ਪਤੀ ਉਸ ਨੂੰ ਕੁੱਟਦੇ ਹੋਏ ਕਹਿ ਰਿਹਾ ਹੈ, ਹੁਣ ਭੱਜ ਕੇ ਦਿੱਖਾ।
ਪੀੜਤਾ ਨੇ ਦੱਸਿਆ ਕਿ ਉਹ ਉਸ ਦੇ ਗੁਆਂਢੀ ਧਮੇਂਦਰ ਲੋਧੀ ਨਾਲ ਗਈ ਸੀ। ਪੰਜ ਦਿਨ ਬਾਅਦ ਹੀ 10 ਮਾਰਚ ਨੂੰ ਕੁਝ ਲੋਕ ਉਸ ਨੂੰ ਜ਼ਬਰਦਸਤੀ ਪਿੰਡ ਲੈ ਆਏ। ਪਿੰਡ ‘ਚ ਪੰਚਾਇਤ ਨੇ ਸਜ਼ਾ ਸੁਣਾਈ ਕਿ ਪਤੀ ਉਸ ਨੂੰ ਲੋਕਾਂ ਸਾਹਮਣੇ ਦਰਖੱਤ ਨਾਲ ਬੰਨ੍ਹ ਕੇ ਕੁੱਟੇਗਾ। ਸੌਦਾਨ ਸਿੰਘ ਨੇ ਉਸ ਨੂੰ ਸਭ ਦੇ ਸਾਹਮਣੇ ਸਵੇਰੇ 7 ਵਜੇ ਦਰਖੱਤ ਨਾਲ ਬੰਨ੍ਹਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੂੰ ਦੁਪਹਿਰ 2 ਵਜੇ ਤੱਕ ਬੈਲਟ ਅਤੇ ਲਾਠੀ ਨਾਲ ਕੁੱਟਿਆ। ਔਰਤ ਦਾ ਇਹ ਦੋਸ਼ ਹੈ ਕਿ ਕੁੱਟਮਾਰ ਦੇ ਬਾਅਦ ਕੁਝ ਲੋਕ ਘਰ ਦੇ ਅੰਦਰ ਆਏ ਅਤੇ ਉਸ ਦਾ ਸੋਸ਼ਣ ਕੀਤਾ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਕਿਸੀ ਨੂੰ ਕੁਝ ਕਿਹਾ ਤਾਂ ਜਾਨ ਤੋਂ ਮਾਰ ਦੇਣਗੇ।

LEAVE A REPLY